Breaking NewsNews
Trending
ਤੇਜਸਵੀ ਸੂਰਿਆ ਦਾ ਵਿਆਹ ਕਰਨਾਟਿਕ ਗਾਇਕਾ ਸਿਵਾਸਰੀ ਸਕੰਦਪਰਸਾਦ ਨਾਲ ਬੈਂਗਲੁਰੂ ‘ਚ ਸੰਪੰਨ
ਬੈਂਗਲੁਰੂ,09 ਮਾਰਚ 2025
ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸ਼੍ਰੀ ਤੇਜਸਵੀ ਸੂਰਿਆ ਨੇ ਪ੍ਰਸਿੱਧ ਕਰਨਾਟਿਕ ਗਾਇਕਾ ਸ੍ਰੀਮਤੀ ਸਿਵਾਸਰੀ ਸਕੰਦਪਰਸਾਦ ਨਾਲ ਰਵਾਇਤੀ ਰਸਮਾਂ ਅਧੀਨ ਵਿਆਹ ਰਚਾਇਆ।
ਇਹ ਵਿਆਹ ਸਮਾਰੋਹ ਬੈਂਗਲੁਰੂ ਵਿੱਚ ਹੋਇਆ ਜਿਸ ਵਿੱਚ ਕਰਨਾੜਕ ਅਤੇ ਤਾਮਿਲ ਰਿਵਾਜਾਂ ਦੀ ਸੋਹਣੀ ਮਿਲਾਪ ਦੇਖਣ ਨੂੰ ਮਿਲਿਆ। ਇਸ ਰਵਾਇਤੀ ਸਮਾਗਮ ਵਿੱਚ ਦੋਵਾਂ ਪਰਿਵਾਰਾਂ ਨੇ ਆਪਣੀ ਸਾਂਝੀ ਵਿਰਾਸਤ ਨੂੰ ਸਨਮਾਨਿਤ ਕੀਤਾ।
ਅੱਜ ਉਨ੍ਹਾਂ ਦੀ ਵਿਆਹ ਰਿਸੈਪਸ਼ਨ ਵਿੱਚ ਕਈ ਮਹੱਤਵਪੂਰਨ ਹਸਤੀਆਂ ਨੇ ਹਾਜ਼ਰੀ ਭਰੀ ਅਤੇ ਨਵੇਂ ਜੋੜੇ ਨੂੰ ਖੁਸ਼ਹਾਲੀ ਅਤੇ ਪਿਆਰ ਭਰੀ ਜ਼ਿੰਦਗੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।





