ਪੰਜਾਬ ਸਰਕਾਰ ਵੱਲੋਂ ਦੋ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ/ਅੰਮ੍ਰਿਤਸਰ, 26 ਮਾਰਚ 2025
ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕਾਰਵਾਈ ਦੇ ਤਹਿਤ ਦੋ ਉੱਚ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਸਰਕਾਰੀ ਹੁਕਮਾਂ ਮੁਤਾਬਕ, ਜੀ. ਨਾਗੇਸ਼ਵਰਾ ਰਾਓ (ਆਈ.ਪੀ.ਐਸ. 1995 ਬੈਚ), ਜੋ ਇਸ ਤੋਂ ਪਹਿਲਾਂ ਮੁੱਖ ਨਿਰਦੇਸ਼ਕ, ਵਿਜੀਲੈਂਸ ਬਿਊਰੋ, ਪੰਜਾਬ, ਐਸ.ਏ.ਐੱਸ. ਨਗਰ ਵਜੋਂ ਤੈਨਾਤ ਸਨ, ਹੁਣ ਐਡੀ.ਜੀ.ਪੀ., ਪ੍ਰੋਵਿਜ਼ਨਿੰਗ, ਪੰਜਾਬ, ਚੰਡੀਗੜ੍ਹ ਨਵੇਂ ਅਹੁਦੇ ‘ਤੇ ਨਿਯੁਕਤ ਕੀਤੇ ਗਏ ਹਨ। ਉਹ ਸ਼੍ਰੀ ਐਸ.ਐੱਸ. ਸ਼੍ਰੀਵਾਸਤਵ, ਆਈ.ਪੀ.ਐਸ. ਦੀ ਜਗ੍ਹਾ ਲੈਣਗੇ, ਜੋ ਅਜੇ ਤਕ ਇਹ ਦਾਇਤਵ ਅਤਿਰਿਕਤ ਚਾਰਜ ਦੇ ਤੌਰ ‘ਤੇ ਨਿਭਾ ਰਹੇ ਸਨ।
ਉਨ੍ਹਾਂ ਦੀ ਜਗ੍ਹਾ ਸੁਰਿੰਦਰ ਪਾਲ ਸਿੰਘ ਪਰਮਾਰ (ਆਈ.ਪੀ.ਐਸ. 1997 ਬੈਚ), ਜੋ ਕਿ ਐ.ਡੀ.ਜੀ.ਪੀ. (ਕਾਨੂੰਨ ਅਤੇ ਵਿਵਸਥਾ), ਪੰਜਾਬ, ਚੰਡੀਗੜ੍ਹ ਵਜੋਂ ਕੰਮ ਕਰ ਰਹੇ ਸਨ, ਹੁਣ ਮੁੱਖ ਨਿਰਦੇਸ਼ਕ, ਵਿਜੀਲੈਂਸ ਬਿਊਰੋ, ਪੰਜਾਬ, ਐਸ.ਏ.ਐੱਸ. ਨਗਰ ਬਣਾਏ ਗਏ ਹਨ।
ਇਹ ਤਬਾਦਲੇ ਅਲੋਕ ਸ਼ੇਖਰ, ਅਤਿਰਿਕਤ ਮੁੱਖ ਸਕੱਤਰ, ਗ੍ਰਹਿ ਵਿਭਾਗ, ਪੰਜਾਬ ਵੱਲੋਂ ਜਾਰੀ ਕੀਤੇ ਗਏ ਹਨ। ਅਧਿਕਾਰੀਆਂ ਨੂੰ ਤੁਰੰਤ ਨਵੇਂ ਅਹੁਦਿਆਂ ‘ਤੇ ਕਾਰਜਭਾਰ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ।