Breaking NewsE-PaperNew Delhi
Trending
ਬੈਂਕਾਕ ‘ਚ ਭਾਰਤੀ ਦੂਤਾਵਾਸ ਥਾਈਲੈਂਡ ‘ਚ ਭਾਰਤੀ ਨਾਗਰਿਕਾਂ ਲਈ ਐਮਰਜੈਂਸੀ ਨੰਬਰ ਜਾਰੀ

ਨਵੀਂ ਦਿੱਲੀ, 28 ਮਾਰਚ 2025
ਬੈਂਕਾਕ ਵਿਚ ਭਾਰਤੀ ਦੂਤਾਵਾਸ, ਥਾਈਲੈਂਡ ਵਿਚ ਭਾਰਤੀ ਨਾਗਰਿਕਾਂ ਲਈ ਇਕ ਐਮਰਜੈਂਸੀ ਨੰਬਰ +66 618819218 ਜਾਰੀ ਕੀਤਾ ਹੈ, ਜਿਸ ਦੀ ਵਰਤੋਂ ਉਹ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਕਰ ਸਕਦੇ ਹਨ।
ਬੈਂਕਾਕ ਅਤੇ ਥਾਈਲੈਂਡ ਦੇ ਹੋਰ ਹਿੱਸਿਆਂ ਵਿਚ ਦਰਜ ਕੀਤੇ ਗਏ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਤੋਂ ਬਾਅਦ ਦੂਤਾਵਾਸ ਥਾਈਂ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਹੁਣ ਤੱਕ, ਕਿਸੇ ਵੀ ਭਾਰਤੀ ਨਾਗਰਿਕ ਨਾਲ ਸਬੰਧਤ ਕੋਈ ਅਣਸੁਖਾਵੀਂ ਘਟਨਾ ਦੀ ਰਿਪੋਰਟ ਨਹੀਂ ਕੀਤੀ ਗਈ। ਬੈਂਕਾਕ ਵਿਚ ਭਾਰਤੀ ਦੂਤਾਵਾਸ ਅਤੇ ਚਿਆਂਗ ਮਾਈ ਵਿਚ ਕੌਂਸਲੇਟ ਦੇ ਸਾਰੇ ਮੈਂਬਰ ਸੁਰੱਖਿਅਤ ਹਨ।