ਥਾਣਾ ਡੀ-ਡਵੀਜ਼ਨ ਵੱਲੋਂ ਚੌਰੀ ਦੇ 04 ਵਹੀਲਕਾਂ ਤੇ 04 ਮੋਬਾਇਲ ਫੋਨਾਂ ਸਮੇਤ 01 ਕਾਬੂ

ਅੰਮ੍ਰਿਤਸਰ, 29 ਮਾਰਚ 2025 ( ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਥਾਣਾ ਡੀ-ਡਵੀਜ਼ਨ, ਅੰਮ੍ਰਿਤਸਰ ਦੀ ਪੁਲਿਸ ਨੇ ਚੋਰੀ ਹੋਏ ਵਾਹਨਾਂ ਅਤੇ ਮੋਬਾਇਲ ਫੋਨਾਂ ਦੀ ਵੱਡੀ ਵਾਰਦਾਤ ਦਾ ਖੁਲਾਸਾ ਕਰਦਿਆਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਫੜੇ ਗਏ ਦੋਸ਼ੀ ਕੋਲੋਂ 04 ਦੋਪਹੀਆ ਵਾਹਨ, 04 ਮੋਬਾਇਲ ਫੋਨ, 01 ਟੈਬ ਅਤੇ ਜਾਅਲੀ ਆਰ.ਸੀ ਤੇ ਨੰਬਰ ਪਲੇਟ ਬਰਾਮਦ ਕੀਤੀ ਹੈ।
ਗ੍ਰਿਫ਼ਤਾਰ ਦੋਸ਼ੀ ਦੀ ਪਹਿਚਾਣ ਜਤਿਨ ਉਰਫ਼ ਗੌਰਵ ਪੁੱਤਰ ਪਵਨ ਕੁਮਾਰ, ਰਹਿਸ਼ੀ ਕਟੜਾ ਖਜਾਨਾ, ਅੰਮ੍ਰਿਤਸਰ ਵਜੋਂ ਹੋਈ ਹੈ। ਦੋਸ਼ੀ ਦੀ ਉਮਰ ਲਗਭਗ 25 ਸਾਲ ਹੈ ਅਤੇ ਉਸ ਨੇ ਦਸਵੀ ਤੱਕ ਪੜਾਈ ਕੀਤੀ ਹੈ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਦੀਆਂ ਹਦਾਇਤਾਂ ’ਤੇ, ਸ੍ਰੀ ਰਵਿੰਦਰ ਪਾਲ ਸਿੰਘ ਸੰਧੂ (ਡੀ.ਸੀ.ਪੀ. ਜਾਂਚ), ਸ੍ਰੀ ਵਿਸ਼ਾਲਜੀਤ ਸਿੰਘ (ਏ.ਡੀ.ਸੀ.ਪੀ. ਸਿਟੀ-1, ਅੰਮ੍ਰਿਤਸਰ) ਅਤੇ ਸ੍ਰੀ ਜਸਪਾਲ ਸਿੰਘ (ਏ.ਸੀ.ਪੀ. ਸੈਂਟਰਲ, ਅੰਮ੍ਰਿਤਸਰ) ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਰਕੇਸ਼ ਕੁਮਾਰ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ 27 ਮਾਰਚ 2025 ਨੂੰ ਗਊਸ਼ਾਲਾ ਖੇਤਰ ’ਚ ਚੈਕਿੰਗ ਦੌਰਾਨ ਦੋਸ਼ੀ ਨੂੰ ਕਾਬੂ ਕੀਤਾ।
ਬ੍ਰਾਮਦਗੀ
• 03 ਮੋਟਰਸਾਈਕਲ
• 01 ਐਕਟਿਵਾ
• 04 ਮੋਬਾਇਲ ਫੋਨ
• 01 ਟੈਬ
• ਜਾਅਲੀ ਆਰ.ਸੀ ਅਤੇ ਨੰਬਰ ਪਲੇਟ (PB02-CN-0669)
ਗ੍ਰਿਫ਼ਤਾਰ ਦੋਸ਼ੀ ਜਤਿਨ ਉਰਫ਼ ਗੌਰਵ ਖ਼ਿਲਾਫ਼ ਪਹਿਲਾਂ ਵੀ ਚੋਰੀ ਦਾ ਇੱਕ ਮੁਕੱਦਮਾ (ਨੰਬਰ 53, ਮਿਤੀ 23 ਮਈ 2022, ਜੁਰਮ 379, 411, ਥਾਣਾ ਡੀ-ਡਵੀਜਨ, ਅੰਮ੍ਰਿਤਸਰ) ਦਰਜ ਹੈ।
ਗ੍ਰਿਫ਼ਤਾਰ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 16, ਮਿਤੀ 27 ਮਾਰਚ 2025 ਨੂੰ ਭਾਰਤੀ ਦੰਡ ਸੰਹਿਤਾ ਦੀਆਂ ਧਾਰਾਵਾਂ 303(2), 317(2), 338, 336(3), 340(2), 341(2) ਤਹਿਤ ਦਰਜ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਅਗਲੀ ਜਾਂਚ ਜਾਰੀ ਰਖੇ ਹੋਈ ਹੈ।