AmritsarE-Paper‌Local News
Trending

ਜਨਤਕ ਸਥਾਨਾਂ ਨੂੰ ਕੂੜਾ ਡੰਪ ਬਣਨ ਤੋਂ ਸਖਤੀ ਨਾਲ ਰੋਕਿਆ ਜਾਵੇ – ਧਾਲੀਵਾਲ ਰਣਜੀਤ ਐਵਨਿਊ ਵਿਖੇ ਬਣੇ ਆਰਜੀ ਕੂੜਾ ਡੰਪ ਦਾ ਸੀਨੀਅਰ ਅਧਿਕਾਰੀਆਂ ਨਾਲ ਕੀਤਾ ਦੌਰਾ

ਅੰਮ੍ਰਿਤਸਰ 2 ਦਸੰਬਰ 2024 (ਕੰਵਲਜੀਤ ਸਿੰਘ)

ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਜ਼ਿਲ੍ਹੇ ਦੇ ਵਿਧਾਇਕਾਂ ਨਾਲ ਸ਼ਹਿਰ ਦੀਆਂ ਸਮੱਸਿਆਵਾਂ ਅਤੇ ਲੋੜਾਂ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਰਣਜੀਤ ਐਵਨਿਊ ਈ ਬਲਾਕ ਸਥਿਰਤ ਜੀਟੀ ਰੋਡ ਨਾਲ ਲੱਗਦੀ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਕਿ ਆਰਜੀ ਤੌਰ ਉੱਤੇ ਕੂੜਾ ਡੰਪ ਹੀ ਬਣਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਰੀਬ 11 ਏਕੜ ਇਹ ਜਮੀਨ ਜਿੱਥੇ ਸ਼ਹਿਰ ਦੀ ਪੋਸ਼ ਕਲੋਨੀ ਦੇ ਨਾਲ ਲੱਗਦੀ ਹੈ, ਉੱਥੇ ਜੀਟੀ ਰੋਡ ਤੋਂ ਸ਼ਹਿਰ ਨੂੰ ਆਉਂਦੇ ਪ੍ਰਵੇਸ਼ ਦੁਆਰ ਦਾ ਵੀ ਅੰਗ ਹੈ। ਸ ਧਾਲੀਵਾਲ ਨੇ ਕਿਹਾ ਕਿ ਇਸ ਜੀਟੀ ਰੋਡ ਤੋਂ ਰੋਜ਼ਾਨਾ ਲੰਘਦੇ ਲੱਖਾਂ ਲੋਕ ਅਤੇ ਨਾਲ ਲੱਗਦੀਆਂ ਕਾਲੋਨੀਆਂ ਦੇ ਵਾਸੀਆਂ ਉੱਤੇ ਇਸ ਕੂੜਾ ਡੰਪ ਤੋਂ ਸ਼ਹਿਰ ਦੀ ਵਿਵਸਥਾ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਜਿਸ ਨੂੰ ਤੁਰੰਤ ਦੂਰ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਅਜਿਹੇ ਲੋਕਾਂ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇ ਜੋ ਕਿ ਅਜਿਹੀਆਂ ਜਨਤਕ ਥਾਵਾਂ ਉੱਤੇ ਕੂੜੇ ਦੇ ਢੇਰ ਪੈਦਾ ਕਰ ਰਹੇ ਹਨ।
ਇਸ ਮੌਕੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਗੁਲਪ੍ਰੀਤ ਸਿੰਘ ਔਲਖ ਨੇ ਭਰੋਸਾ ਦਵਾਇਆ ਕਿ ਸ਼ਹਿਰ ਦੀਆਂ ਵੱਡੀਆਂ ਗਲੀਆਂ ਵਿੱਚ ਸਥਿਤ ਘਰਾਂ ਤੋਂ ਕੂੜੇ ਦੀ ਲਿਫਟਿੰਗ ਤਾਂ ਕੀਤੀ ਹੀ ਜਾ ਰਹੀ ਹੈ ਹੁਣ ਛੋਟੀਆਂ ਗੱਡੀਆਂ ਦੇ ਨਾਲ ਛੋਟੀਆਂ ਗਲੀਆਂ ਤੱਕ ਵੀ ਸਾਡੀ ਪਹੁੰਚ ਹੋ ਰਹੀ ਹੈ , ਜਿਸ ਨਾਲ ਅਜਿਹੀਆਂ ਥਾਵਾਂ ਉੱਤੇ ਕੂੜਾ ਸੁੱਟਣ ਦੀ ਨੌਬਤ ਭਵਿੱਖ ਵਿੱਚ ਨਹੀਂ ਆਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ, ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਉਹਨਾਂ ਦੇ ਨਾਲ ਸਨ।
admin1

Related Articles

Back to top button