AmritsarBreaking NewsNewsPunjab
Trending

ਡਾ. ਬਲ ਨੇ ਉੱਚ ਤਾਲੀਮ ਵਿੱਚ ਕਾਮਯਾਬੀ ਦਾ ਰਾਜ਼ ਖੋਲ੍ਹਿਆ: ਗੁਰੂ-ਸ਼ਿਸ਼੍ਯ ਪਰੰਪਰਾ ਅਤੇ ਸੰਸਥਾਨਕ ਸਹਿਯੋਗ

ਅੰਮ੍ਰਿਤਸਰ, 28 ਸਤੰਬਰ 2025 (ਅਭਿਨੰਦਨ ਸਿੰਘ)


ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਦੇ ਮਸ਼ਹੂਰ ਅਕਾਦਮਿਕ ਅਤੇ ਖਿਡਾਰੀ ਡਾ. ਬਲਜਿੰਦਰ ਸਿੰਘ ਬਲ, ਜੋ ਕਿ ਯੂ.ਜੀ.ਸੀ. ਰਿਸਰਚ ਅਵਾਰਡੀ ਹਨ, ਨੇ ਆਪਣੀ ਹਾਲੀਆ ਤਰੱਕੀ ਦਾ ਸਿਰਾ ਗੁਰੂ-ਸ਼ਿਸ਼੍ਯ ਪਰੰਪਰਾ, ਨਿਰੰਤਰ ਖੋਜ ਅਤੇ ਮਜ਼ਬੂਤ ਸੰਸਥਾਨਕ ਸਹਿਯੋਗ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਫਲਤਾ ਸਿਰਫ ਨਿੱਜੀ ਕੋਸ਼ਿਸ਼ਾਂ ਨਾਲ ਨਹੀਂ, ਸਗੋਂ ਸੰਯੁਕਤ ਉਪਰਾਲਿਆਂ ਦੇ ਨਤੀਜੇ ਵਜੋਂ ਮਿਲੀ ਹੈ। ਸਥਿਆਲਾ ਪਿੰਡ ਤੋਂ ਸਬੰਧਤ ਡਾ. ਬਲ ਨੇ ਆਪਣੀ ਇਹ ਪ੍ਰਾਪਤੀ ਆਪਣੇ ਗੁਰੂ, ਦਿਵੰਗਤ ਪ੍ਰੋ. ਅਜਮੇਰ ਸਿੰਘ (ਪੂਰਵ ਵਾਈਸ ਚਾਂਸਲਰ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਚੇਅਰ ਦੇ ਅਧਿਕਾਰੀ) ਨੂੰ ਸਮਰਪਿਤ ਕੀਤੀ, ਜਿਨ੍ਹਾਂ ਦੀ ਦੂਰਦਰਸ਼ੀ ਸੋਚ ਅਤੇ ਵੈਝਾਨਕ ਦਰਿਆਦਲੀ ਨੂੰ ਉਨ੍ਹਾਂ ਨੇ ਆਪਣੀ ਅਕਾਦਮਿਕ ਉੱਨਤੀ ਦਾ ਅਧਾਰ ਦੱਸਿਆ।

GNDU ਦੇ ਅਕਾਦਮਿਕ ਵਿਭਾਗ ਵਿੱਚ ਅਹੰਕਾਰਪੂਰਨ ਭੂਮਿਕਾ ਨਿਭਾ ਰਹੇ ਡਾ. ਬਲ ਨੇ ਕਿਹਾ ਕਿ ਉੱਚ ਤਾਲੀਮ ਵਿੱਚ ਤਰੱਕੀ ਦਾ ਰਾਸ਼ਤਾ ਗੁਰੁ-ਸ਼ਿਸ਼੍ਯ ਰਿਸ਼ਤੇ, ਇੰਟਰਡਿਸ਼ੀਪਲਿਨਰੀ ਰਿਸਰਚ ਅਤੇ ਨਿਸ਼ਠਾਪੂਰਕ ਮੇਹਨਤ ਰਾਹੀਂ ਹੀ ਸੰਭਵ ਹੈ। ਉਨ੍ਹਾਂ ਦੇ 200 ਤੋਂ ਵੱਧ ਖੋਜ ਪੱਤਰ ਛਪ ਚੁੱਕੇ ਹਨ ਅਤੇ ਪਿਛਲੇ 2 ਸਾਲਾਂ ਵਿੱਚ 13 ਤੋਂ ਵੱਧ ਪੇਟੰਟ ਦਰਜ ਕਰਵਾਏ ਹਨ। ਉਨ੍ਹਾਂ ਨੂੰ 4 ਰਿਸਰਚ ਪ੍ਰੋਜੈਕਟ ਵੀ ਮਿਲ ਚੁੱਕੇ ਹਨ। ਹਾਲ ਹੀ ਵਿੱਚ ਡਾ. ਬਲ ਨੇ ਹਾਰਵਰਡ ਮੈਡੀਕਲ ਸਕੂਲ, ਅਮਰੀਕਾ ਤੋਂ “ਕੌਗਨਿਟਿਵ ਫਿਟਨੈੱਸ ਕੋਰਸ” ਵੀ ਪੂਰਾ ਕੀਤਾ ਹੈ।

GNDU ਦੇ ਨੇਤ੍ਰਤਵ ਲਈ ਧੰਨਵਾਦ ਪ੍ਰਗਟਾਉਂਦੇ ਹੋਏ ਡਾ. ਬਲ ਨੇ ਕਿਹਾ, “ਮਾਣਯੋਗ ਚਾਂਸਲਰ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਦੂਰਦਰਸ਼ੀ ਅਗਵਾਈ, ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਵਿਦਵਾਨਤਾ, ਡੀਨ ਅਕਾਦਮਿਕ ਅਫੇਅਰਜ਼ ਪ੍ਰੋ. (ਡਾ.) ਪਲਵਿੰਦਰ ਸਿੰਘ ਦਾ ਵਿਗਿਆਨਿਕ ਦ੍ਰਿਸ਼ਟਿਕੋਣ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਮਜੀਤ ਸਿੰਘ ਚਹਿਲ ਦੀ ਪ੍ਰਸ਼ਾਸਕੀ ਸਮਝ ਬੂਝ ਨੇ ਮੇਰੀ ਯਾਤਰਾ ਨੂੰ ਕਾਮਯਾਬ ਬਣਾਇਆ। ਇਹ ਸਾਂਝਾ ਸਹਿਯੋਗ ਹੀ ਅਸਲੀ ‘ਮੰਤਰ’ ਹੈ ਅਕਾਦਮਿਕ ਤਰੱਕੀ ਲਈ।”

ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਇਕਲੌਤੀ NAAC A++ ਗ੍ਰੇਡ ਵਾਲੀ ਸ਼੍ਰੇਣੀ-I ਯੂਨੀਵਰਸਿਟੀ ਹੋਣ ਦੇ ਨਾਤੇ, GNDU ਅਕਾਦਮਿਕ ਉਚਾਈਆਂ ਨੂੰ ਛੂਹ ਰਿਹਾ ਹੈ, ਜਿਸ ਵਿੱਚ ਡਾ. ਬਲ ਵਰਗੇ ਵਿਦਵਾਨਾਂ ਦਾ ਮਹੱਤਵਪੂਰਨ ਯੋਗਦਾਨ ਹੈ। ਨੌਜਵਾਨ ਖੋਜਕਾਰਾਂ ਨੂੰ ਸਲਾਹ ਦਿੰਦਿਆਂ ਡਾ. ਬਲ ਨੇ ਕਿਹਾ ਕਿ ਉਹ ਗੁਰੂ-ਸ਼ਿਸ਼੍ਯ ਸੰਬੰਧਾਂ ਨੂੰ ਮਜ਼ਬੂਤ ਕਰਨ ਅਤੇ ਅਨੁਸ਼ਾਸਨਪੂਰਨ ਖੋਜ ਨੂੰ ਆਪਣਾਣ ਨਾਲ ਹੀ ਸਫਲਤਾ ਹਾਸਲ ਕਰ ਸਕਦੇ ਹਨ। ਯੂਨੀਵਰਸਿਟੀ ਪਰਿਵਾਰ ਨੇ ਡਾ. ਬਲ ਦੇ ਵਿਚਾਰਾਂ ਨੂੰ ਸਰਾਹਿਆ ਅਤੇ ਉਨ੍ਹਾਂ ਨੂੰ ਉੱਚ ਤਾਲੀਮ ਅਤੇ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਰਾਹਦਾਰੀ ਅਤੇ ਰੋਸ਼ਨੀ ਦਾ ਦੀਵਾ ਕਰਾਰ ਦਿੱਤਾ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button