ਸ਼੍ਰੀ ਬਾਲਾਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
ਧਰਮ ਅਤੇ ਸਭਿਆਚਾਰ ਨਾਲ ਜੋੜਦੇ ਜਨਮ ਦਿਹਾੜੇ : ਜੈਕੀ
ਅੰਮ੍ਰਿਤਸਰ, 12 ਅਪ੍ਰੈਲ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਵਿਧਾਨ ਸਭਾ ਹਲਕਾ ਪੂਰਬੀ ਦੇ ਵਾਰਡ ਨੰਬਰ 22 ਦੇ ਇਲਾਕੇ ਪ੍ਰੀਤ ਨਗਰ ਵਿਖੇ ਸ਼੍ਰੀ ਰਾਮ ਭਕਤ ਸੇਵਾ ਸਮਿਤੀ (ਰਜਿ.) ਵੱਲੋਂ ਪੰਜਵਾਂ ਸ਼੍ਰੀ ਬਾਲਾਜੀ ਜਨਮ ਉਤਸਵ ਧਾਰਮਿਕ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਰੋਹ ਵਿੱਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਭਗਤ ਜਨ ਵੱਡੀ ਗਿਣਤੀ ਵਿੱਚ ਪਹੁੰਚੇ।
ਸਮਾਰੋਹ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਆਪ ਯੂਥ ਵਿੰਗ ਦੇ ਸੰਯੁਕਤ ਸਕੱਤਰ ਮਸ. ਜਗਜੀਤ ਸਿੰਘ ਜੈਂਕੀ ਨੇ ਭਾਵਨਾਤਮਕ ਸੰਬੋਧਨ ਕਰਦਿਆਂ ਕਿਹਾ ਕਿ ਸੰਸਕਾਰ ਅਤੇ ਧਾਰਮਿਕ ਆਸਥਾ ਸਾਡੀ ਕੌਮੀ ਪਛਾਣ ਦਾ ਅਟੁੱਟ ਹਿੱਸਾ ਹਨ। ਅਜਿਹੇ ਸਮਾਗਮ ਨਾ ਸਿਰਫ ਭਗਤੀ ਭਾਵ ਨੂੰ ਵਧਾਉਂਦੇ ਹਨ, ਸਗੋਂ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਧਰਮ ਅਤੇ ਸੱਭਿਆਚਾਰ ਨਾਲ ਜੋੜਦੇ ਹਨ।ਉਨ੍ਹਾਂ ਨੇ ਸ਼੍ਰੀ ਰਾਮ ਭਕਤ ਸੇਵਾ ਸਮਿਤੀ ਵੱਲੋਂ ਕੀਤੇ ਜਾ ਰਹੇ ਧਾਰਮਿਕ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਪੂਰਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਸਮੇੰ ਹਰਸਿਮਰਨ ਸਿੰਘ ਨੇ ਪ੍ਰਬੰਧਕਾਂ ਨੂੰ ਵਧਾਈਆਂ ਦਿੱਤੀਆਂ।ਸਮਾਗਮ ਦੀ ਸ਼ੁਰੂਆਤ ਸਵੇਰੇ 9 ਵਜੇ ਪੂਜਾ ਨਾਲ ਹੋਈ, ਜਿਸ ਤੋਂ ਬਾਅਦ 11 ਵਜੇ ਤੋਂ 2 ਵਜੇ ਤੱਕ ਕੀਰਤਨ ਹੋਇਆ। ਦੋਪਹਿਰ 2 ਵਜੇ ਤੋਂ 4 ਵਜੇ ਤੱਕ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਜ਼ਾਰਾਂ ਭਗਤਾਂ ਨੇ ਪ੍ਰਸਾਦ ਛਕਿਆ।
ਸਮਾਰੋਹ ਦੇ ਆਖ਼ਰੀ ਪੜਾਅ ’ਚ ਸਮਿਤੀ ਮੈਂਬਰਾਂ — ਧੀਰਜ ਕੁਮਾਰ, ਪ੍ਰਦੀਪ ਮਿਸ਼ਰਾ ਅਤੇ ਛੋਟੇਲਾਲ ਗਿਰੀ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਤਸਵ ਸਦਾ ਹੀ ਭਗਤ ਜਨਾਂ ਦੀ ਭਾਗੀਦਾਰੀ ਨਾਲ ਹਰ ਸਾਲ ਨਾਲ ਮਨਾਇਆ ਜਾਵੇਗਾ।
ਇਸ ਮੌਕੇ ਬ੍ਰਹਮਦੇਵ ਸਿੰਘ, ਰਾਮ ਅਵਤਾਰ, ਰਾਜੂ ਖੁਸਵਾਹਾ, ਆਸ਼ੀਸ਼ ਮਿਸ਼ਰਾ ਨੇ ਵੀ ਹਾਜ਼ਰੀ ਲਵਾਈ।



