ਧੀਆਂ ਨੂੰ ਕੁੱਖ ਵਿਚ ਨਾ ਮਾਰੋ: ਡਾਕਟਰ ਜਗਜੀਤ ਜੱਸੀ ਦਾ ਨਵਾਂ ਗੀਤ “ਅਮੀਏ” ਹੋਇਆ ਰਿਲੀਜ਼

ਅੰਮ੍ਰਿਤਸਰ ( ਕੰਵਲਜੀਤ ਸਿੰਘ)
ਮਜੀਠਾ ਰੋਡ – ਆਜ ਆਫੀਆ ਰਿਕਾਰਡਸ ਦੇ ਆਫ਼ਿਸ, ਸੱਸ ਕਲੈਕਸ਼ਨ ਸ਼ੋਰੂਮ ਤੁੰਗ ਬਾਲਾ ਵਿਖੇ ਡਾਕਟਰ ਜਗਜੀਤ ਜੱਸੀ ਜੀ ਦਾ ਨਵਾਂ ਸੰਦੇਸ਼ਮੂਲਕ ਗੀਤ “ਅਮੀਏ” ਰਿਲੀਜ਼ ਕੀਤਾ ਗਿਆ। ਇਸ ਗੀਤ ਰਾਹੀਂ ਸਮਾਜ ਵਿੱਚ ਜਾਗਰੂਕਤਾ ਫੈਲਾਉਂਦੇ ਹੋਏ, ਧੀਆਂ ਦੀ ਮਹੱਤਾ ਅਤੇ ਕੁੱਖ ਵਿਚ ਮਾਰਨ ਵਾਂਗ ਗੰਭੀਰ ਮਸਲੇ ਉੱਤੇ ਰੌਸ਼ਨੀ ਪਾਈ ਗਈ ਹੈ।
ਰਿਲੀਜ਼ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੀਨੀਅਰ ਡਿਪਟੀ ਮੇਅਰ ਪ੍ਰਿਯੰਕਾ ਸ਼ਰਮਾ, ਰਤੇਸ਼ ਸ਼ਰਮਾ, ਸਤਿਨਾਮ ਜੀ, ਅਤੇ ਮੈਡਮ ਤਮੰਨਾ ਜੀ ਮੌਜੂਦ ਸਨ।
ਇਹ ਗੀਤ ਲਿਖਿਆ ਅਤੇ ਗਾਇਆ ਡਾ. ਜਗਜੀਤ ਜੱਸੀ ਜੀ ਨੇ, ਜਿਸਦਾ ਮਿਊਜ਼ਿਕ ਜੀ ਵਾਰਿਸ ਨੇ ਦਿੱਤਾ ਅਤੇ ਵੀਡੀਓ ਡਾਇਰੈਕਸ਼ਨ ਗੁਰਮੇਜ ਮਾਕੋਵਾਲੀਆਂ ਜੀ ਵੱਲੋਂ ਕੀਤੀ ਗਈ। ਗੀਤ ਦੇ ਪ੍ਰੋਡਿਊਸਰ ਵੀ ਡਾ. ਜਗਜੀਤ ਜੱਸੀ ਆਪ ਹਨ।
ਇਸ ਗੀਤ ਵਿਚ ਕਲਾਕਾਰਾਂ ਅਰੂਹੀ ਬੱਤਰਾ, ਮਨਪ੍ਰੀਤ ਕੌਰ, ਸ਼ਹਿਜਪ੍ਰੀਤ, ਵੰਸ਼ਿਕਾ, ਸੰਧੂ, ਅਤੇ ਜਗਜੀਤ ਜੱਸੀ ਨੇ ਆਪਣੀ ਭੂਮਿਕਾਵਾਂ ਨਿਭਾਈਆਂ।
ਇਸ ਖਾਸ ਮੌਕੇ ‘ਤੇ ਹੋਰ ਮਹਾਨੁਭਾਵਾਂ ਪ੍ਰਭਜੋਤ ਸਿੰਘ, ਪਲਵਿੰਦਰ ਸਿੰਘ ਬੋਬੀ, ਵਿਵੇਕ ਧੀਰ, ਐਸ਼ਵਰਿਆ, ਗੁਰੋਂਕ, ਅਤੇ ਸਰਦਾਰ ਕੁਲਦੀਪ ਸਿੰਘ (ਨੂੰਹ ਸੱਸ ਸਿਲੈਕਸ਼ਨ) ਆਦਿ ਨੇ ਵੀ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ।
ਇਹ ਗੀਤ ਨਾ ਸਿਰਫ਼ ਇੱਕ ਸੰਗੀਤਮਈ ਰਚਨਾ ਹੈ, ਸਗੋਂ ਸਮਾਜ ਨੂੰ ਜਾਗਰੂਕ ਕਰਨ ਵਾਲਾ ਇੱਕ ਸੰਦੇਸ਼ ਹੈ – “ਧੀਆਂ ਨੂੰ ਕੁੱਖ ਵਿਚ ਨਾ ਮਾਰੋ”।



