AmritsarBreaking NewsE-Paper‌Local NewsPunjab
Trending

ਬਾਬਾ ਸਾਹਿਬ ਸਾਡੇ ਸੰਵਿਧਾਨ ਅਤੇ ਦੇਸ਼ ਦੀ ਸ਼ਾਨ ਉਹਨਾਂ ਦਾ ਸਤਿਕਾਰ ਕਰਨਾ ਹਰ ਭਾਰਤੀ ਦਾ ਫਰਜ਼ ਹੈ: ਡਿੰਪੀ ਚੌਹਾਨ,ਅਨੁਜ ਖੇਮਕਾ

ਅੰਮ੍ਰਿਤਸਰ, 14 ਅਪ੍ਰੈਲ 2025 (ਸੁਖਬੀਰ ਸਿੰਘ)

ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਅਤੇ ਸੂਬਾ ਪ੍ਰਧਾਨ ਅਨੁਜ ਖੇਮਕਾ ਦੀ ਪ੍ਰਧਾਨਗੀ ਹੇਠ ਭਾਰਤ ਰਤਨ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੇ 134ਵੇਂ ਜਨਮ ਦਿਹਾੜੇ ਜਲਿਆਂਵਾਲਾ ਬਾਗ ਦੇ ਨਜਦੀਕ ਮਲਕਾ ਬੁੱਤ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਗਿਆ। ਜਿਸ ਵਿੱਚ ਕਾਰੋਬਾਰੀ ਅੰਮ੍ਰਿਤ ਪਾਲ ਸਿੰਘ ਸੋਨੂ ਭਾਟੀਆ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।

ਮੰਚ ਦੇ ਕੌਮੀ ਪ੍ਰਧਾਨ ਡਿੰਪੀ ਚੌਹਾਨ ਅਤੇ ਸੂਬਾ ਪ੍ਰਧਾਨ ਅਨੁਜ ਖੇਮਕਾ, ਸੋਨੂ ਭਾਟੀਆ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੂੰ ਆਪਣੀ ਸ਼ਰਧਾਜਲੀ ਭੇਂਟ ਕਰਦੇ ਹੋਏ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜਿਨਾਂ ਨੂੰ ਭਾਰਤ ਦੇ ਗੌਰਵ ਅਤੇ ਸੰਵਿਧਾਨ ਦੇ ਨਿਰਮਾਤਾ ਵਜੋਂ ਜਾਨਿਆ ਜਾਂਦਾ ਹੈ। ਉਹ ਸਮਾਜ ਸੁਧਾਰਕ,ਨਿਆ ਸ਼ਾਸਤਰੀ,ਅਰਥ ਸ਼ਾਸਤਰੀ,ਲੇਖਕ,ਸਿਆਸਤਦਾਨ ਤੇ ਦਲਿਤ ਬੋਧੀ ਅੰਦੋਲਨ ਲਈ ਇੱਕ ਪ੍ਰੇਰਨਾ ਸਰੋਤ ਸਨ।

ਅੰਬੇਦਕਰ ਸਾਡੇ ਮਾਰਗ ਦਰਸ਼ਕ ਹਨ। ਉਹਨਾਂ ਦੀ ਸੋਚ ਸਦਕਾ ਹੀ ਅੱਜ ਦੇਸ਼ ਅੱਗੇ ਵਧ ਰਿਹਾ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਬਾਬਾ ਸਾਹਿਬ ਸਾਡੇ ਸੰਵਿਧਾਨ ਅਤੇ ਦੇਸ਼ ਦੀ ਸ਼ਾਨ ਹਨ,ਉਹਨਾਂ ਦਾ ਸਤਿਕਾਰ ਕਰਨਾ ਹਰ ਭਾਰਤੀ ਦਾ ਫਰਜ ਹੈ। ਡਾਕਟਰ ਅੰਬੇਦਕਰ ਭਾਰਤ ਦੇ ਇਕ ਅਨਮੋਲ ਰਤਨ ਅਤੇ ਦਲਿਤਾਂ ਦੇ ਮਸੀਹਾ ਸਨ।

ਉਨਾਂ ਨੇ ਕਿਹਾ ਸੀ ਕਿ ਛੂਆ ਛੂਤ ਮਨੁੱਖਤਾ ਦੇ ਵਿਰੁੱਧ ਅਪਰਾਧ ਹੈ। ਡਿੰਪੀ ਚੌਹਾਨ ਨੇ ਕਿਹਾ ਕਿ ਡਾਕਟਰ ਅੰਬੇਦਕਰ ਇੱਕ ਸ਼ਾਨਦਾਰ ਸਮਾਜ ਸੁਧਾਰਕ,ਵਿਦਵਾਨ ਅਤੇ ਮਨੁੱਖੀ ਅਧਿਕਾਰਾਂ ਦੇ ਸੱਚੇ ਸਮਰਥਕ ਸਨ। ਭਾਰਤ ਵਿੱਚ ਅੰਬੇਦਕਰ ਅਤੇ ਗਾਂਧੀ ਦੀ ਸਾਖ ਨੂੰ ਗੌਰਵ ਮਈ ਗਾਥਾ ਵਿੱਚ ਬਦਲਣ ਲਈ ਸਰਕਾਰਾਂ ਨੂੰ ਦਲਿਤਾਂ ਦੇ ਉਥਾਨ ਵਿੱਚ ਇਤਿਹਾਸ ਸਿਰਜਣਾ ਚਾਹੀਦਾ ਹੈ।

ਇਸ ਸ਼ਰਧਾਂਜਲੀ  ਪ੍ਰੋਗਰਾਮ ਦੇ ਵਿੱਚ ਕੋਮੀ ਜਨਰਲ ਸਕੱਤਰ ਸੰਜੀਵ ਮਹਿਤਾ,ਰਾਕੇਸ਼ ਖੰਨਾ,ਸ਼ੰਕਰ ਅਰੋੜਾ,ਸੰਜੇ ਕੇਜਰੀਵਾਲ ਰਜਿੰਦਰ ਕੁਮਾਰ, ਅਮਿਤ ਗੁੱਲੂ, ਅਸ਼ਵਨੀ ਜੋਸ਼ੀ, ਵਿਕਰਮ ਜੋਸ਼ੀ, ਸਾਰਥਕ ਅਗਰਵਾਲ, ਮੁਕੇਸ਼ ਕੁਮਾਰ, ਰੋਹਿਤ ਮਹਾਜਨ,ਜਸਪ੍ਰੀਤ,ਜੈ ਵਿਦ ਸ਼ੇਖ, ਲਵਿਸ਼ ਚੌਹਾਨ, ਕਪੀਸ਼ ਖੇਮਕਾ ਨੇ ਵੀ ਆਪਣੇ ਸ਼ਰਧਾ ਸੁਮਨ ਭੇਂਟ ਕੀਤੇ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button