Breaking NewsNews
Trending
21 ਅਤੇ 22 ਅਪ੍ਰੈਲ ਨੂੰ ਤੱਕ ਵੱਖ-ਵੱਖ ਥਾਵਾਂ ਤੇ ਦਿਵਿਆਂਗਾਂ ਅਤੇ ਬਜ਼ੁਰਗਾਂ ਦੀ ਸਹਾਇਤਾ ਲਈ ਲਗਾਏ ਜਾਣਗੇ ਕੈਂਪ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ,19 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)
ਸ੍ਰੀ ਭਗਵਾਨ ਮਹਾਂਵੀਰ ਦਿਵਆਂਗ ਸਹਾਇਤਾ ਸਮਿਤੀ ਜੈਪੁਰ ਵੱਲੋਂ ਜਿਲ੍ਹਾ ਪ੍ਰਸਾਸ਼ਨ ਦੀ ਸਹਾਇਤਾ ਨਾਲ ਦਿਵਿਆਂਗਜਨਾਂ ਅਤੇ ਬਜ਼ੁਰਗ ਨਾਗਰਿਕਾਂ ਦੀ ਭਲਾਈ ਲਈ ਮੈਡੀਕਲ ਅਸੈਸਮੈਂਟ ਕੈਂਪ 21 ਅਪ੍ਰੈਲ 2025 ਨੂੰ ਪਹਿਲ ਸਰਕਾਰੀ ਰਿਸੋਰਸ ਕੇਂਦਰ ਕਰਮਪੁਰਾ ਈ ਬਲਾਕ ਰਣਜੀਤ ਐਵੀਨਿਊ ਅਤੇ 22 ਅਪ੍ਰੈਲ, 2025 ਨੂੰ ਸਰਕਾਰੀ ਹਾਈ ਸਕੂਲ ਮੇਹਰਬਾਨਪੁਰਾ ਅੰਮ੍ਰਿਤਸਰ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਮੁਲਾਂਕਣ ਕੈਂਪ ਆਯੋਜਿਤ ਕੀਤੇ ਜਾਣਗੇ।
ਇਸ ਉਪਰੰਤ ਪਛਾਣ ਕੀਤੇ ਗਏ ਲਾਭਪਾਤਰੀਆਂ ਨੂੰ 27 ਅਤੇ 28 ਅਪ੍ਰੈਲ, 2025 ਨੂੰ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਵੱਲਾ ਅੰਮ੍ਰਿਤਸਰ ਵਿਖੇ ਮੁਫ਼ਤ ਕੁਝ ਸਮੇਂ ਬਾਅਦ ਸਹਾਇਕ ਉਪਕਰਨ ਜਿਵੇਂ ਕਿ ਬਨਾਉਟੀ ਲੱਤ, ਬਨਾਉਟੀ ਬਾਂਹ, ਕੈਲੀਪਰ ਅਤੇ ਵੀਲਚੇਅਰ ਆਦਿ ਸਹਾਇਕ ਉਪਕਰਨਾਂ ਦੀ ਵੰਡ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਦਿਵਿਆਂਗਜਨਾਂ/ਬਜ਼ੁਰਗਾਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆਉਣ ਤੋਂ ਪਹਿਲਾਂ ਆਪਣੇ ਨਾਲ ਆਧਾਰ ਕਾਰਡ ਦੀ ਕਾਪੀ, ਯੂ.ਡੀ.ਆਈ.ਡੀ. ਸਰਟੀਫਿਕੇਟ ਲੈ ਕੇ ਆਉਣ ਤਾਂ ਜੋ ਉਨਾਂ ਦੇ ਅਸੈਸਮੈਂਟ ਕੀਤੀ ਜਾ ਸਕੇ।ਉਨ੍ਹਾਂ ਦੱਸਿਆ ਕਿ ਕਿਸੇ ਕਿਸਮ ਦੀ ਜਾਣਕਾਰੀ ਲਈ ਕੁਆਰਡੀਨੇਟਰ ਸ੍ਰੀ ਧਰਮਵੀਰ ਸਿੰਘ ਗਿੱਲ ਦੇ ਫੋਨ ਨੰ: 98888-87666 ਤੇ ਸੰਪਰਕ ਕੀਤਾ ਜਾ ਸਕਦਾ ਹੈ।