
ਚੰਡੀਗੜ੍ਹ/ਅੰਮ੍ਰਿਤਸਰ, 3 ਦਸੰਬਰ 2024
ਰਾਸ਼ਟਰ ਨੂੰ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਨੂੰ ਸਮਰਪਿਤ ਕਰਨ ਦੇ ਪ੍ਰੋਗਰਾਮ ਵਿਚ ਬੋਲਦਿਆਂ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਾਂ, ਅੱਤਵਾਦ ਅਤੇ ਸੰਗਠਿਤ ਅਪਰਾਧ ਦੀ ਕੋਈ ਪਰਿਭਾਸ਼ਾ ਨਹੀਂ ਸੀ, ਜਿਸ ਨਾਲ ਅੱਤਵਾਦੀਆਂ ਨੂੰ ਫਾਇਦਾ ਹੁੰਦਾ ਸੀ ਪਰ ਇਹਨਾਂ ਕਾਨੂੰਨਾਂ ਵਿੱਚ, ਅੱਤਵਾਦ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਕੇਸ ਵਿਚ ਤਿੰਨ ਸਾਲ ਦੇ ਅੰਦਰ ਹੀ ਨਿਆਂ ਮਿਲੇਗਾ ਤੇ ਸਾਰੇ ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨ ਵਿਚ ਚੰਡੀਗੜ੍ਹ ਨੰਬਰ ਇਕ ’ਤੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਲਾਮੀ ਦੇ ਨਿਸ਼ਾਨ ਹੁਣ ਖ਼ਤਮ ਹੋ ਗਏ ਹਨ ਤੇ 77 ਸਾਲ ਬਾਅਦ ਲੋਕਾਂ ਨੂੰ ਅਧਿਕਾਰ ਮਿਲੇ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਮਹਿਲਾਵਾਂ ਤੇ ਬੱਚਿਆਂ ਦਾ ਨਵਾਂ ਚੈਪਟਰ ਹਨ ਤੇ ਹੁਣ ਨਵੇਂ ਭਾਰਤ ਦੀ ਸੋਚ ਸਥਾਪਿਤ ਹੋਈ ਹੈ।
