ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਨਸ਼ਿਆ ਖਿਲਾਫ ਚਲ ਰਹੀ ਜੰਗ ਦੌਰਾਨ ਅਚਨਚੇਤ ਕੀਤੇ ਜਾ ਰਹੇ ਸਰਚ ਆਪਰੇਸ਼ਨਾਂ ਦਾ ਸਪੈਸ਼ਲ ਡੀ.ਜੀ.ਪੀ ਨੇ ਲਿਆ ਜ਼ਾਇਜ਼ਾ
ਨਸ਼ੇ ਨੂੰ ਜੜ੍ਹ ਤੋ ਖਤਮ ਕਰਨ ਤੇ ਨਸ਼ਾਂ ਤੱਸਕਰਾਂ ਤੇ ਸਿੰਕਜ਼ਾ ਕੱਸਣ ਲਈ ਚਲਾਇਆ: ਯੁੱਧ ਨਸ਼ਿਆਂ ਵਿਰੁੱਧ
ਅੰਮ੍ਰਿਤਸਰ,25 ਅਪ੍ਰੈਲ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ. ਪੰਜਾਬ ਦੀਆਂ ਸਿੱਧੀ ਹਦਾਇਤਾਂ ਤਹਿਤ, ਨਸ਼ਿਆਂ ਦੇ ਮੁੱਲ ਨੂੰ ਜੜ੍ਹ ਤੋਂ ਖਤਮ ਕਰਨ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਚਲਾਈ ਜਾ ਰਹੀ ਯੁੱਧ ਸਰੂਪ ਮੁਹਿੰਮ ਦੇ ਤਹਿਤ ਅੱਜ ਤਿੰਨ ਜੋਨਾਂ ਵਿੱਚ ਅਚਨਚੇਤ ਸਪੈਸ਼ਲ ਸਰਚ ਆਪਰੇਸ਼ਨ ਕੀਤੇ ਗਏ।
ਇਹ ਮੁਹਿੰਮ ਸ੍ਰੀਮਤੀ ਸ਼ਸ਼ੀ ਪ੍ਰਭਾ ਦੁਵੇਦੀ (ਆਈ.ਪੀ.ਐਸ, ਸਪੈਸ਼ਲ ਡੀ.ਜੀ.ਪੀ, ਰੇਲਵੇ) ਦੀ ਨਿਗਰਾਨੀ ਹੇਠ ਹੋਈ। ਉਹਨਾਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਚਲਾਈ ਜਾ ਰਹੀਆਂ ਸਰਗਰਮੀਆਂ ਦਾ ਜਾਇਜ਼ਾ ਲਿਆ। ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।
01 ਮਾਰਚ 2025 ਤੋਂ 24 ਅਪ੍ਰੈਲ 2025 ਤੱਕ ਦੀ ਮੁਹਿੰਮ ਦੇ ਨਤੀਜੇ ਇਹ ਰਹੇ:
-
ਐਨ.ਡੀ.ਪੀ.ਐਸ ਐਕਟ ਅਧੀਨ 221 ਮੁਕੱਦਮੇ ਦਰਜ
-
471 ਨਸ਼ਾ ਤੱਸਕਰ ਗ੍ਰਿਫ਼ਤਾਰ
-
ਹੈਰੋਇਨ – 43 ਕਿਲੋ 695 ਗ੍ਰਾਮ
-
ਅਫੀਮ – 2 ਕਿਲੋ 219 ਗ੍ਰਾਮ
-
ਨਸ਼ੀਲੀਆਂ ਗੋਲੀਆਂ/ਕੈਪਸੂਲ – 6,187
-
ਭੂਕੀ – 13 ਕਿਲੋ
-
ਡਰੱਗ ਮਨੀ – ₹59,32,240
-
ਵਹੀਕਲ – 27
-
ਭਗੋੜੇ – 41 ਗ੍ਰਿਫ਼ਤਾਰ
01 ਜਨਵਰੀ 2025 ਤੋਂ 24 ਅਪ੍ਰੈਲ 2025 ਤੱਕ:
-
ਐਨ.ਡੀ.ਪੀ.ਐਸ ਐਕਟ ਅਧੀਨ 283 ਮੁਕੱਦਮੇ ਦਰਜ
-
604 ਨਸ਼ਾ ਤੱਸਕਰ ਗ੍ਰਿਫ਼ਤਾਰ
-
ਹੈਰੋਇਨ – 70 ਕਿਲੋ 287 ਗ੍ਰਾਮ
-
ਅਫੀਮ – 6 ਕਿਲੋ 519 ਗ੍ਰਾਮ
-
ਆਈਸ (Methamphetamine) – 372 ਗ੍ਰਾਮ
-
ਨਸ਼ੀਲੀਆਂ ਗੋਲੀਆਂ/ਕੈਪਸੂਲ – 58,303
-
ਇੰਜੈਕਸ਼ਨ – 1,550
-
ਭੂਕੀ – 13 ਕਿਲੋ
-
ਡਰੱਗ ਮਨੀ – ₹84,58,850
-
ਵਹੀਕਲ – 41
-
ਭਗੋੜੇ (PO) – 162 ਗ੍ਰਿਫ਼ਤਾਰ
ਪੁਲਿਸ ਵੱਲੋਂ ਪੱਥਭ੍ਰਿਸ਼ਟ ਨੌਜਵਾਨਾਂ ਨੂੰ ਨਸ਼ਾ ਛੁਡਾਓ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ ਅਤੇ ਸਕੂਲਾਂ, ਕਾਲਜਾਂ ਤੇ ਹੋਰ ਥਾਵਾਂ ‘ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।
ਅੰਮ੍ਰਿਤਸਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਜਾਂ ਗੈਰਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ 112 ਜਾਂ 77101-04818 ‘ਤੇ ਦੇਣ। ਜਾਣਕਾਰੀ ਦੇਣ ਵਾਲੀ ਦੀ ਪਛਾਣ ਗੁਪਤ ਰੱਖੀ ਜਾਵੇਗੀ ਅਤੇ ਤੁਰੰਤ ਕਾਰਵਾਈ ਹੋਵੇਗੀ।
