AmritsarBreaking NewsE-PaperEducation‌Local NewsPunjab
Trending

ਨੀਟ ਦੀ ਪ੍ਰੀਖਿਆ ਦੌਰਾਨ ਬੱਚੇ ਬਟੂਆ, ਘੜੀ, ਗਹਿਣੇ, ਬੈਲਟ ਆਦਿ ਵੀ ਨਹੀਂ ਲਿਜਾ ਸਕਣਗੇ ਪ੍ਰੀਖਿਆ ਕੇਂਦਰ ਦੇ ਅੰਦਰ

ਕੇਵਲ ਦਾਖਲਾ ਕਾਰਡ, ਸ਼ਨਾਖਤੀ ਕਾਰਡ ਅਤੇ ਪਾਰਦਰਸ਼ੀ ਪਾਣੀ ਦੀ ਬੋਤਲ ਅੰਦਰ ਜਾ ਸਕੇਗੀ

ਅੰਮ੍ਰਿਤਸਰ, 03 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)

ਕੱਲ ਚਾਰ ਮਈ ਨੂੰ ਹੋਣ ਵਾਲੀ ਨੀਟ ਦੀ ਪ੍ਰੀਖਿਆ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀ ਲਗਾਉਂਦੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਸਪੱਸ਼ਟ ਕੀਤਾ ਕਿ ਪ੍ਰੀਖਿਆ ਦੇ ਨਿਯਮ ਅਨੁਸਾਰ ਬੱਚੇ ਪ੍ਰੀਖਿਆ ਕੇਂਦਰ ਦੇ ਅੰਦਰ 10 ਵਜੇ ਤੋਂ ਲੈ ਕੇ ਦੁਪਹਿਰ ਡੇਢ ਵਜੇ ਤੱਕ ਜਾ ਸਕਣਗੇ।

ਉਹਨਾਂ ਦੱਸਿਆ ਕਿ ਇਸ ਦੌਰਾਨ ਬੱਚੇ ਕੇਵਲ ਪ੍ਰੀਖਿਆ ਦੇ ਦਾਖਲਾ ਕਾਰਡ ਤੋਂ ਇਲਾਵਾ ਸ਼ਨਾਖ਼ਤੀ ਕਾਰਡ ਵਜੋਂ ਪੈਨ ਕਾਰਡ, ਪਾਸਪੋਰਟ, ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਵਿਦਿਆਰਥੀਆਂ ਦੇ ਸਕੂਲ ਦਾ ਸ਼ਨਾਖਤੀ ਕਾਰਡ, ਵਿੱਚੋਂ ਕਿਸੇ ਇੱਕ ਨੂੰ ਨਾਲ ਲਿਆਉਣਾ ਜਰੂਰੀ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੇਵਲ ਪਾਰਦਰਸ਼ੀ ਪਾਣੀ ਦੀ ਬੋਤਲ ਬੱਚਾ ਨਾਲ ਲਿਜਾ ਸਕੇਗਾ।

ਉਹਨਾਂ ਨੀਟ ਦੀ ਨਿਯਮਾਂ ਦਾ ਹਵਾਲਾ ਦਿੰਦੇ ਦੱਸਿਆ ਕਿ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦਾ ਪ੍ਰਿੰਟਡ ਮਟੀਰੀਅਲ, ਕੋਈ ਕਿਤਾਬ, ਨੋਟਿਸ, ਕਾਗਜ, ਪੈਂਸਲ ਬਾਕਸ, ਯੂਮੈਟਰੀ, ਪਲਾਸਟਿਕ ਪਾਉਚ, ਪੈਨਸਿਲ, ਸਕੇਲ, ਲੋਗ ਟੇਬਲ, ਪੈਡ, ਅਰੇਜ਼ਰ, ਕੈਲਕੂਲੇਟਰ, ਕਾਰਡ ਬੋਰਡ, ਪੈਨ ਡਰਾਈਵ, ਕਰੈਡਿਟ ਜਾਂ ਡੈਬਿਟ ਕਾਰਡ, ਇਲੈਕਟਰੋਨਿਕ ਪੈਨ, ਮੋਬਾਈਲ ਫੋਨ, ਈਅਰਫੋਨ, ਮਾਈਕਰੋਫੋਨ, ਪੇਪਰ ਹੈਲਥ ਬੈਂਡ, ਸਪੀਕਰ, ਹੈਡਫੋਨ, ਪੇਜਰ, ਬਲੂ ਟੂਥ ਡਿਵਾਈਸ, ਘੜੀ, ਸਮਾਰਟ ਵਾਚ, ਬਟੂਆ, ਕੈਮਰਾ, ਗੋਗਲਜ, ਗਹਿਣੇ, ਹੇਅਰ ਬੈਂਡ, ਬੈਲਟ, ਟੋਪੀ ਸਕਾਰਫ਼ ਜਾਂ ਖਾਣ ਪੀਣ ਦੀ ਕੋਈ ਵੀ ਵਸਤੂ ਪ੍ਰੀਖਿਆ ਕੇਂਦਰ ਦੇ ਅੰਦਰ ਨਹੀਂ ਲਿਜਾ ਸਕਣਗੇ।

ਉਹਨਾਂ ਕਿਹਾ ਕਿ ਜੇਕਰ ਕੋਈ ਪ੍ਰੀਖਿਆਰਥੀ ਇਨਾਂ ਵਸਤੂਆਂ ਸਮੇਤ ਪ੍ਰੀਖਿਆ ਕੇਂਦਰ ਦੇ ਅੰਦਰ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button