ਅੱਜ ਰਾਤ 10:30 ਵਜੇ ਸੂਬੇ ਭਰ ਵਿੱਚ ਬਲੈਕਆਉਟ ਅਭਿਆਸ, ਲੋਕਾਂ ਲਈ ਜਾਰੀ ਕੀਤੀਆਂ ਗਈਆਂ ਜ਼ਰੂਰੀ ਹਦਾਇਤਾਂ

ਅੰਮ੍ਰਿਤਸਰ, 7 ਮਈ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)
ਸੂਬਾ ਪ੍ਰਸ਼ਾਸਨ ਵੱਲੋਂ ਜਨਤਾ ਦੀ ਸੁਰੱਖਿਆ ਅਤੇ ਜ਼ਰੂਰੀ ਤਿਆਰੀਆਂ ਦੇ ਮਦਦਨਜ਼ਰ ਅੱਜ ਰਾਤ 10:30 ਵਜੇ ਸੂਬੇ ਭਰ ਵਿੱਚ ਅੱਧੇ ਘੰਟੇ ਦਾ ਬਲੈਕਆਉਟ ਅਭਿਆਸ ਕੀਤਾ ਜਾਵੇਗਾ। ਇਸ ਦੌਰਾਨ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਸਿਰਫ਼ ਇਕ ਮੌਕ ਅਭਿਆਸ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ:
-
ਸਾਰੇ ਜ਼ਿਲ੍ਹਿਆਂ ਵਿੱਚ 10:30 ਤੋਂ 11:00 ਵਜੇ ਤੱਕ ਹੋਵੇਗੀ ਬਿਜਲੀ ਬੰਦ।
-
ਸਾਇਰਨ ਵੱਜਣ ‘ਤੇ ਲਾਈਟਾਂ ਤੁਰੰਤ ਕਰੋ ਬੰਦ। ਇਹ ਐਮਰਜੈਂਸੀ ਸਿਸਟਮ ਦੀ ਜਾਂਚ ਹੈ।
-
ਮਾਲਾਂ ਅਤੇ ਬਿਲਡਿੰਗਾਂ ਵਿੱਚ ਲਿਫਟਾਂ ਦੀ ਵਰਤੋਂ 10:20 ਤੋਂ 11:10 ਤੱਕ ਨਾ ਕੀਤੀ ਜਾਵੇ।
-
ਬਿਜਲੀ ਬੰਦ ਹੋਣ ਕਾਰਨ ਲਿਫਟ ਵਿੱਚ ਫਸਣ ਦਾ ਖ਼ਤਰਾ ਹੈ।
-
ਇਨਵਰਟਰ ‘ਤੇ ਚੱਲ ਰਹੀਆਂ ਲਾਈਟਾਂ ਵੀ ਬੰਦ ਕੀਤੀਆਂ ਜਾਣ।
-
ਆਟੋਮੈਟਿਕ ਚੱਲਣ ਵਾਲੀਆਂ ਲਾਈਟਾਂ, ਜਿਵੇਂ ਕਿ ਸੀਸੀਟੀਵੀ ਲਾਈਟਾਂ ਜਾਂ ਸੌਰ-ਉਰਜਾ ਲਾਈਟਾਂ ਵੀ ਬੰਦ ਕਰਨ ਦੀ ਹਦਾਇਤ।
-
ਸੜਕਾਂ ‘ਤੇ ਗੱਡੀਆਂ ਚਲਾ ਰਹੇ ਲੋਕ ਆਪਣੀ ਗੱਡੀ ਸੜਕ ਦੇ ਕਿਨਾਰੇ ਰੋਕਣ ਅਤੇ ਲਾਈਟਾਂ ਬੰਦ ਕਰਨ।
-
ਐਮਰਜੈਂਸੀ ਵਿੱਚ ਜੇ ਲਾਈਟ ਚਲਾਉਣੀ ਲੋੜੀਂਦੀ ਹੋਵੇ ਤਾਂ ਘਰ ਦੀਆਂ ਖਿੜਕੀਆਂ ਨੂੰ ਮੋਟੇ ਪਰਦਿਆਂ ਜਾਂ ਪੈਨਲਾਂ ਨਾਲ ਢੱਕ ਲਿਆ ਜਾਵੇ।
-
ਕੱਚ ਦੀਆਂ ਖਿੜਕੀਆਂ ਨੇੜੇ ਮੋਬਾਈਲ ਫੋਨ ਜਾਂ ਐਲਈਡੀ ਡਿਵਾਈਸ ਦੀ ਵਰਤੋਂ ਤੋਂ ਬਚੋ।
-
ਅਫਵਾਹਾਂ ਤੋਂ ਬਚੋ ਅਤੇ ਸਿਰਫ਼ ਸਰਕਾਰੀ ਸੂਚਨਾਵਾਂ ਤੇ ਹੀ ਯਕੀਨ ਕਰੋ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਭਿਆਸ ਦੌਰਾਨ ਸਹਿਯੋਗ ਦੇਣ ਅਤੇ ਸਾਵਧਾਨੀਆਂ ਦੀ ਪੂਰੀ ਪਾਲਣਾ ਕਰਨ। ਇਹ ਅਭਿਆਸ ਐਮਰਜੈਂਸੀ ਹਾਲਾਤਾਂ ਵਿੱਚ ਯਥਾਰਥਕ ਤਿਆਰੀਆਂ ਦੀ ਜਾਂਚ ਕਰਨ ਲਈ ਹੈ।



