ਅੱਜ ਮਿਤੀ 10 ਮਈ ਨੂੰ ਅਮਨਸ਼ਾਂਤੀ ਤੇ ਸਰਬੱਤ ਦੇ ਭਲੇ ਲਈ ਗੁ:ਪਾ.੧੦ ਵੀ ਸੈਕਟਰ 8 ਚੰਡੀਗੜ੍ਹ ਵਿਖੇ ਭਾਈ ਵਡਾਲਾ ਵਲੋਂ ਅਰਦਾਸ
ਉਪਰੰਤ- ਰਾਜਪਾਲ ਜੀ ਨੂੰ ਮੰਗ ਪੱਤਰ ਅਸੀਂ ਜੰਗ ਨਹੀ ਚਾਹੁੰਦੇ ਪਰ ਕਾਤਲਾਂ ਤੇ ਤੁਰੰਤ ਕਾਰਵਾਈ ਚਾਹੁੰਦੇ ਹਾਂ

ਚੰਡੀਗੜ੍ਹ/ਅੰਮ੍ਰਿਤਸਰ,10 ਮਈ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)
ਗੁਰਦੁਆਰਾ ਪਾ10 ਵੀਂ ਸੈਕਟਰ 8 ਵਿਖੇ ਸਿੱਖ ਸਦਭਾਵਨਾਦਲ ਅਤੇ ਸ਼ੇਰ-ਏ-ਪੰਜਾਬ ਦਲ ਵੱਲੋਂ ਭਾਈ ਬਲਦੇਵ ਸਿੰਘ ਵਡਾਲਾ ਦੀ ਅਗਵਾਈ
ਵਿੱਚ ਗੁ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਲਾਭ ਸਿੰਘ ਜੀ, ਭਾਈ ਕੁਲਦੀਪ ਸਿੰਘ ਜੀ, ਭਾਈ ਭੁਪਿੰਦਰ ਸਿੰਘ ਭਾਈ ਜਰਨੈਲ ਸਿੰਘ ਜੀ ਦੇ
ਉਦਮ ਨਾਲ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ। ਜਿਸ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਸ਼ਬਦ ਕੀਰਤਨ ਅਤੇ ਅਮਨ-ਸ਼ਾਂਤੀ
ਭਾਈਚਾਰਕ ਸਾਂਝ ਬਹਾਲੀ ਅਤੇ ਵਿਸ਼ਵ ਪੱਧਰ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇੱਕ ਮਾਰਚ ਦੇ ਰੂਪ ਵਿੱਚ ਪਹਿਲਗਾਮ ਵਿਖੇ ਹੋਏ
ਕਤਲੇਆਮ ਦੀ ਨਿੰਦਾ ਕੀਤੀ। ਕਤਲੇਆਮ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ। ਨਿਰਦੋਸ਼ ਮਾਰੇ ਗਏ ਬੇਕਸੂਰ ਲੋਕਾਂ ਦੀ ਆਤਮਿਕ
ਸ਼ਾਤੀ ਦੀ ਅਰਦਾਸ ਕੀਤੀ।
ਕਤਲੋਗਾ਼ਰਤ ਕਰਨ ਵਾਲਿਆਂ ਖਿਲਾਫ ਉਨਾਂ ਦੇ ਖਾਤਮੇ ਲਈ ਵਚਨਬੱਧਤਾ ਪ੍ਰਗਟਾਈ। ਅਸੀਂ ਜੰਗ ਨਹੀ ਚਾਹੁੰਦੇ ਸੁਨੇਹਾ ਦਿੱਤਾ। ਇਸੇ ਸੰਦਰਭ
ਵਿੱਚ ਪੰਜਾਬ ਦੇ ਰਾਜਪਾਲ ਨੂੰ ਪੱਤਰ ਵੀ ਦਿੱਤਾ। ਭਾਈ ਲਾਭ ਸਿੰਘ ਜੀ,ਭਾਈ ਹਰਦੀਪ ਸਿੰਘ ਜੀ,ਭਾਈ ਭੁਪਿੰਦਰ ਸਿੰਘ ਜੀ ਬੱਲ, ਭਾਈ ਨਾਨਕ
ਸਿੰਘ ਜੀ, ਐਡਵੋਕੇਟ ਅਰੁਣ ਸ਼ਰਮਾ ਜੀ, ਐਡਵੋਕੇਟ ਕਮਲਦੀਪ ਕੌਰ ਜੀ ਭਾਈ ਸੁਖਜਿੰਦਰ ਸਿੰਘ ਜੀ ਬਹਿਲ, ਭਾਈ ਇਕਬਾਲ ਸਿੰਘ ਜੀ, ਭਾਈ
ਗੁਰਨੀਤ ਸਿੰਘ ਜੀ, ਭਾਈ ਜਰਨੈਲ ਸਿੰਘ ਜੀ, ਭਾਈ ਤੇਜਿੰਦਰ ਸਿੰਘ ਹਾਈਜੈਕਰ ਡਾ. ਗੁਰਸਿਮਰਨ ਸਿੰਘ ਜੀ,ਭਾਈ ਭਰਪੂਰਜੋਤ ਸਿੰਘ ਜੀ,ਭਾਈ
ਨਿਰੰਜਣ ਸਿੰਘ ਜੀ,ਨਾਲ ਹਾਜ਼ਰ ਸਨ ।

