AmritsarBreaking NewsDPRO NEWSE-Paper‌Local NewsPolice NewsPunjab
Trending

ਮੋਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇ ਸੀ.ਡੀ.ਵਲੰਟੀਅਰ ਭਰਤੀ ਸ਼ੁਰੂ

ਅੰਮ੍ਰਿਤਸਰ, 13 ਮਈ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)

ਡਿਪਟੀ ਕਮਿਸ਼ਨਰ -ਕਮ- ਕੰਟਰੋਲਰ ਸਿਵਲ ਡਿਫੈਂਸ, ਅੰਮ੍ਰਿਤਸਰ ਦੀਆਂ ਹਦਾਇਤਾ ਅਨੁਸਾਰ ਮੋਜੂਦਾ ਚੱਲ ਰਹੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੇ ਸੀ.ਡੀ.ਵਲੰਟੀਅਰ ਭਰਤੀ ਕਰਨ ਸਬੰਧੀ ਉਪਰਾਲੇ ਕੀਤੇ ਜਾ ਰਹੇ ਹਨ। ਇਸ ਲਈ ਜਿਲ੍ਹਾ ਅੰਮ੍ਰਿਤਸਰ ਦੇ ਵਸਨੀਕ ਆਮ ਨਾਗਰਿਕਾ ਨੂੰ ਸੁਚਿਤ ਕੀਤਾ ਜਾਦਾ ਹੈ ਕਿ ਮੋਜੂਦਾ ਸਮੇ ਦੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਡਿਫੈਂਸ, ਅੰਮ੍ਰਿਤਸਰ ਵਿੱਚ ਬਤੋਰ ਵਲੰਟੀਅਰ ਨਿਸ਼ਕਾਮ ਸੇਵਾ ਲਈ ਐਨਰੋਲਮੈਟ ਕੀਤੀ ਜਾ ਰਹੀ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਮਨਪ੍ਰੀਤ ਸਿੰਘ ਰੰਧਾਵਾ ਕਮਾਂਡੈਟ, ਪੰਜਾਬ ਹੋਮ ਗਾਰਡਜ ਕਮ ਐਡੀਸ਼ਨਲ ਕੰਟਰੋਲਰ ਸਿਫਲ ਡਿਫੈਂਸ ਨੇ ਦੱਸਿਆ ਕਿ ਇਸ ਵਿੱਚ ਸਾਬਕਾ ਫੋਜੀ, ਸਾਬਕਾ ਕਰਮਚਾਰੀ, ਐਨ.ਸੀ.ਸੀ.ਦੇ ਕੈਡਿਟ,ਸਕੂਲਾਂ/ਕਾਲਜ ਦੇ ਵਿਦਿਆਰਥੀ ਅਤੇ ਆਮ ਨਾਗਰਿਕ ਜੋ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਦੇ ਹੋਣ ਤਾਂ ਦਫਤਰ ਕਮਾਂਡੈਟ ਪੰਜਾਬ ਹੋਮ ਗਾਰਡਜ਼ -ਕਮ- ਕੰਟਰੋਲਰ ਸਿਵਲ ਡਿਫੈਂਸ ਅੰਮ੍ਰਿਤਸਰ ਵਿਖੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਚੋਥੀ ਮੰਜਿਲ ਕਮਰਾ ਨੰ: 69 ਏ ਵਿੱਚ 16 ਮਈ 2025 ਤੱਕ ਆਉਂਦੇ ਸਮੇਂ ਆਪਣਾ ਕੋਈ ਵੀ ਪਹਿਚਾਣ ਪੱਤਰ(ਆਈ.ਡੀ.ਪਰੂਫ) ਸਮੇਤ 02 ਫੋਟੋਆ ਪਾਸਪੋਰਟ ਸਾਇਜ ਨਾਲ ਲੈ ਕੇ ਸੰਪਰਕ ਕਰ ਸਕਦੇ ਹਨ। ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਸਿਵਲ ਡਿਫੈਂਸ ਕੰਟਰੋਲ ਰੂਮ ਨੰਬਰ 0183-2401268 ਤੇ ਸੰਪਰਕ ਕਰ ਸਕਦੇ ਹਨ ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button