Local News
ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਕੱਢਿਆ ਗਿਆ ਰੋਡ ਸ਼ੋ
ਸਤਿਕਾਰਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਵੱਲੋਂ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਅੱਗੇ ਤੋਰਦੇ ਹੋਏ ਅੱਜ ਆਪਣੀ ਟੀਮ ਸਮੇਤ ਗੁਰੂ ਘਰ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਗੁਰੂ ਸਾਹਿਬ ਦੇ ਓਟ ਆਸਰੇ ਸਦਕਾ ਆਪਣੇ ਇਲਾਕੇ ਵਿੱਚੋਂ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਦਾ ਉਪਰਾਲਾ ਕਰ ਰਹੇ ਹਾਂ। ਇਸ ਉਪਰਾਲੇ ਨੂੰ ਹੋਰ ਵੱਡੇ ਪੱਧਰ ਤੇ ਲੈ ਜਾਣ ਲਈ ਅੱਜ ਸਾਰੀ ਟੀਮ ਨੇ ਗੁਰੂ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ। ਨਸ਼ੇ ਨੇ ਲੱਖਾਂ ਘਰ ਉਜਾੜ ਦਿੱਤੇ, ਆਓ ਸਾਰੇ ਰਲ ਕੇ ਇਸ ਕੋਹੜ ਤੋਂ ਆਪਣੇ ਨੌਜਵਾਨਾਂ ਨੂੰ ਬਚਾਈਏ ਅਤੇ ਇਕ ਸੋਹਣਾ ਤੇ ਰੰਗਲਾ ਪੰਜਾਬ ਬਣਾਈਏ।