BJPBreaking NewsE-Paper‌Local NewsPolitical News
Trending

ਪ੍ਰਧਾਨ ਮੰਤਰੀ ਨੇ ਸਾਇਪ੍ਰਸ ਗਣਰਾਜ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ

ਦਿੱਲੀ, 16 ਜੂਨ 2025

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਾਇਪ੍ਰਸ ਗਣਰਾਜ ਦੇ ਰਾਸ਼ਟਰਪਤੀ, ਮਹਾਮਹਿਮ ਸ਼੍ਰੀ ਨਿਕੋਸ ਕ੍ਰਿਸਟੋਡੌਲਿਡੇਸ (H.E. Mr. Nikos Christodoulides) ਦੇ ਨਾਲ ਸਰਕਾਰੀ ਵਾਰਤਾ ਕੀਤੀ। ਰਾਸ਼ਟਰਪਤੀ ਭਵਨ ਪਹੁੰਚਣ ‘ਤੇ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ ਨੇ ਪ੍ਰਧਾਨ ਮੰਤਰੀ ਦਾ ਰਸਮੀ ਸੁਆਗਤ ਕੀਤਾ। ਕੱਲ੍ਹ ਸਾਇਪ੍ਰਸ ਪਹੁੰਚਣ ‘ਤੇ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ ਨੇ ਪ੍ਰਧਾਨ ਮੰਤਰੀ ਦਾ ਹਵਾਈ ਅੱਡੇ ‘ਤੇ ਗਰਮਜੋਸ਼ੀ ਨਾਲ ਸੁਆਗਤ ਕੀਤਾ, ਜੋ ਕਿ ਦੋਨੋਂ ਦੇਸ਼ਾਂ ਦਰਮਿਆਨ ਆਪਸੀ ਵਿਸ਼ਵਾਸ ਅਤੇ ਸਥਾਈ ਮਿਤੱਰਤਾ ਨੂੰ ਦਰਸਾਉਂਦਾ ਹੈ।

ਦੋਨੋਂ ਨੇਤਾਵਾਂ ਨੇ ਭਾਰਤ-ਸਾਇਪ੍ਰਸ ਸਬੰਧਾਂ ਨੂੰ ਰੇਖਾਂਕਿਤ ਕਰਨ ਵਾਲੀਆਂ ਸਾਂਝੀਆਂ ਕਰਦਾਂ-ਕੀਮਤਾਂ ਨੂੰ ਲੈ ਕੇ ਪ੍ਰਤੀਬੱਧਤਾ ਵਿਅਕਤ ਕੀਤੀ। ਉਨ੍ਹਾਂ ਨੇ ਇੱਕ-ਦੂਸਰੇ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਨ ਲਈ ਸਮਰਥਨ ਦੁਹਰਾਇਆ। ਪ੍ਰਧਾਨ ਮੰਤਰੀ ਨੇ ਅਪ੍ਰੈਲ 2025 ਵਿੱਚ ਪਹਿਲਗਾਮ ਵਿੱਚ ਹੋਏ ਦਰਦਨਾਕ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਨ ਅਤੇ ਅੱਤਵਾਦ ਦੇ ਖਿਲਾਫ ਭਾਰਤ ਦੀ ਲੜਾਈ ਵਿੱਚ ਇਕਜੁੱਟਤਾ ਅਤੇ ਸਮਰਥਨ ਲਈ ਸਾਇਪ੍ਰਸ ਦਾ ਧੰਨਵਾਦ ਕੀਤਾ। ਅੱਤਵਾਦ ਦਾ ਮੁਕਾਬਲਾ ਕਰਨ ਲਈ ਇਹ ਦੋਨੋਂ ਦੇਸ਼ਾਂ ਦੀ ਮਜ਼ਬੂਤ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਸਾਇਪ੍ਰਸ ਦੀ ਏਕਤਾ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ, ਅੰਤਰਰਾਸ਼ਟਰੀ ਕਾਨੂੰਨ ਅਤੇ ਯੂਰੋਪੀਅਨ ਸੰਘ ਦੇ ਅਧਿਗ੍ਰਹਿਣ ਦੇ ਅਧਾਰ ‘ਤੇ ਸਾਇਪ੍ਰਸ ਨਾਲ ਜੁੜੇ ਮਾਮਲਿਆਂ ਦੇ ਸ਼ਾਂਤੀਪੂਰਣ ਸਮਾਧਾਨ ਲਈ ਭਾਰਤ ਦੇ ਸਮਰਥਨ ਨੂੰ ਵੀ ਦੁਹਰਾਇਆ।

ਦੋਨੋਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼, ਵਿਗਿਆਨ ਅਤੇ ਖੋਜ, ਸੱਭਿਆਚਾਰਕ ਸਹਿਯੋਗ ਅਤੇ ਦੋਨੋਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਪਰਕ ਸਹਿਤ ਦੁਵੱਲੇ ਸਬੰਧਾਂ ਦੇ ਵੱਖ-ਵੱਖ ਖੇਤਰਾਂ ਵਿੱਚ ਚੱਲ ਰਹੇ ਸਹਿਯੋਗ ਦਾ ਜਾਇਜ਼ਾ ਲਿਆ ਅਤੇ ਫਿਨਟੈੱਕ, ਸਟਾਰਟ-ਅੱਪ, ਰੱਖਿਆ, ਉਦਯੋਗ, ਕਨੈਕਟੀਵਿਟੀ, ਇਨੋਵੇਸ਼ਨ, ਡਿਜੀਟਲੀਕਰਣ, ਏਆਈ ਅਤੇ ਗਤੀਸ਼ੀਲਤਾ ਦੇ ਨਵੇਂ ਖੇਤਰਾਂ ਵਿੱਚ ਸਹਿਯੋਗ ਦੇ ਅਵਸਰਾਂ ਦੀ ਖੋਜ ਕੀਤੀ। ਦੋਨੋਂ ਧਿਰਾਂ ਨੇ ਰਣਨੀਤਕ ਖੇਤਰਾਂ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਪੰਜ ਸਾਲ ਦਾ ਰੋਡਮੈਪ ਤਿਆਰ ਕਰਨ ‘ਤੇ ਸਹਿਮਤੀ ਵਿਅਕਤ ਕੀਤੀ। ਉਹ ਸਾਇਬਰ ਅਤੇ ਸਮੁੰਦਰੀ ਸੁਰੱਖਿਆ ਸੰਵਾਦ ਅਤੇ ਅੱਤਵਾਦ, ਡ੍ਰਗਸ ਅਤੇ ਹਥਿਆਰਾਂ ਦੀ ਤਸਕਰੀ ਦੇ ਮੁੱਦਿਆਂ ‘ਤੇ ਸੂਚਨਾਵਾਂ ਦੇ ਅਦਾਨ-ਪ੍ਰਦਾਨ ਲਈ ਇੱਕ ਤੰਤਰ ਸਥਾਪਿਤ ਕਰਨ ‘ਤੇ ਵੀ ਸਹਿਮਤ ਹੋਏ। ਨੇਤਾਵਾਂ ਨੇ ਜਨਵਰੀ 2025 ਵਿੱਚ ਹਸਤਾਖਰ ਕੀਤੇ ਦੁਵੱਲੇ ਰੱਖਿਆ ਸਹਿਯੋਗ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਜੋ ਦੋਨੋਂ ਦੇਸ਼ਾਂ ਦਰਮਿਆਨ ਰੱਖਿਆ ਸਾਂਝੇਦਾਰੀ ਨੂੰ ਠੋਸ ਆਕਾਰ ਦੇਵੇਗਾ। ਉਨ੍ਹਾਂ ਨੇ ਆਰਥਿਕ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਲਈ ਭਾਰਤ-ਗ੍ਰੀਸ-ਸਾਇਪ੍ਰਸ (ਆਈਜੀਸੀ) ਵਪਾਰ ਅਤੇ ਨਿਵੇਸ਼ ਪਰਿਸ਼ਦ ਦੀ ਸਥਾਪਨਾ ਦਾ ਸੁਆਗਤ ਕੀਤਾ। ਦੋਨੋਂ ਨੇਤਾਵਾਂ ਨੇ ਵਪਾਰ, ਟੂਰਿਜ਼ਮ, ਗਿਆਨ ਅਤੇ ਇਨੋਵੇਸ਼ਨ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਹਵਾਈ ਸੰਪਰਕ ਵਧਾਉਣ ‘ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ, ਮੱਧ ਪੂਰਵ ਯੂਰੋਪ ਆਰਥਿਕ ਕੌਰੀਡੋਰ (ਆਈਐੱਮਈਸੀ) ਖੇਤਰ ਵਿੱਚ ਸ਼ਾਂਤੀ ਅਤੇ ਸਮ੍ਰਿੱਧੀ ਵਿੱਚ ਯੋਗਦਾਨ ਦੇਵੇਗਾ।

ਦੋਨੋਂ ਨੇਤਾਵਾਂ ਨੇ ਬਹੁਪੱਖਵਾਦ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਸਹਿਤ ਆਲਮੀ ਸ਼ਾਸਨ ਸੰਸਥਾਵਾਂ ਦੇ ਸੁਧਾਰ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਵਿਸਤ੍ਰਿਤ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੇ ਲਈ ਸਾਇਪ੍ਰਸ ਦੇ ਸਮਰਥਨ ਨੂੰ ਦੁਹਰਾਉਣ ਲਈ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਪੱਛਮੀ ਏਸ਼ੀਆ ਅਤੇ ਯੂਰੋਪ ਵਿੱਚ ਚੱਲ ਰਹੇ ਸੰਘਰਸ਼ਾਂ ਸਹਿਤ ਆਲਮੀ ਮੁੱਦਿਆਂ ‘ਤੇ ਵੀ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਕ੍ਰਿਸਟੋਡੌਲਿਡੇਸ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਇਸ ਯਾਤਰਾ ਦੌਰਾਨ ਨਿਕੋਸੀਆ ਯੂਨੀਵਰਸਿਟੀ (University of Nicosia) ਵਿੱਚ ‘ਭਾਰਤ ਅਧਿਐਨ ਆਈਸੀਸੀਆਰ ਚੇਅਰ’ ਸਥਾਪਿਤ ਕਰਨ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਇਸ ਬੈਠਕ ਤੋਂ ਬਾਅਦ ਭਾਰਤ-ਸਾਇਪ੍ਰਸ ਸਾਂਝੇਦਾਰੀ ‘ਤੇ ਇੱਕ ਜੁਆਇੰਟ ਡੈਕਲੇਰੇਸ਼ਨ ਜਾਰੀ ਕੀਤੀ ਗਈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button