ਅੰਮ੍ਰਿਤਸਰ ਯੁਵਾ ਵੈਲਫੇਅਰ ਸੋਸਾਇਟੀ ਵੱਲੋਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ:-


ਅੱਜ ਅੰਮ੍ਰਿਤਸਰ ਯੁਵਾ ਵੈਲਫੇਅਰ ਸੋਸਾਇਟੀ ਦੇ ਨੌਜਵਾਨਾਂ ਵੱਲੋਂ ਲਗਾਈ ਗਈ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸੋਸਾਇਟੀ ਦੇ ਪ੍ਰਧਾਨ ਸਾਹਿਲ ਖੰਨਾ ਵੱਲੋਂ ਦੱਸਿਆ ਗਿਆ ਕਿ ਅੰਮ੍ਰਿਤਸਰ ਯੁਵਾ ਵੈਲਫੇਅਰ ਸੋਸਾਇਟੀ ਜੋ ਕਿ ਸਮਾਜ ਸੇਵੀ ਸੇਵਾਵਾਂ ਨਿਭਾ ਰਹੀ ਹੈ। ਜਿਵੇਂ ਕਿ ਖੂਨਦਾਨ ਕੈਂਪ, ਮੈਡੀਕਲ ਕੈਂਪ ,ਅੱਖਾਂ ਦਾ ਫਰੀ ਮੈਡੀਕਲ ਚੈੱਕਅਪ ਕੈਂਪ, ਲੋੜਵੰਦ ਧੀਆਂ ਦੇ ਵਿਆਹ,ਪੌਦਾ ਕਰਨ, ਜਰੂਰਤਮੰਦ ਲੋਕਾਂ ਨੂੰ ਰਾਸ਼ਨ ਅਤੇ ਨਸ਼ਾ ਛੁਡਾਊ ਕੈਂਪ। ਅੱਜ ਸਾਡੀ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਲਗਾਇਆ ਗਿਆ ਹੈ। ਸਭ ਤੋਂ ਪਹਿਲਾਂ ਸਮੂਹ ਸੁਸਾਇਟੀ ਦੇ ਮੈਂਬਰਾਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਧਾਰਮਿਕ ਸ਼ਬਦ ਉਚਾਰਨ ਕੀਤੇ ਗਏ ।ਇਸ ਮੌਕੇ ਮੁੱਖ ਮਹਿਮਾਨ ਵਜੋਂ ਮੋਹਕਮਪੁਰਾ ਦੇ ਕੌਂਸਲਰ ਅਮਰਬੀਰ ਸਿੰਘ ਨੇ ਹਾਜ਼ਰੀ ਲਗਵਾਈ । ਅੰਮ੍ਰਿਤਸਰ ਯੁਵਾ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਾਹਿਲ ਖੰਨਾ ਅਤੇ ਮੈਂਬਰ ਸੁਮਿਤ ਵਧਾਵਾ, ਸੁਮਿਤ ਮਹਾਜਨ, ਵਿਵੇਕ ਜੈਤਲੀ, ਰੋਹਿਤ ਬੇਰੀ, ਗੌਰਵ ਭਾਟੀਆ ,ਅਭਿਨੰਦਨ ,ਵਰੁਣ ,ਪੰਕਜ ਵਚਰ ,ਰਾਹੁਲ, ਸ਼ਗੁਨ ਮਹਾਜਨ, ਦੀਦਾਰ ਸਿੰਘ( PWD) ਅਮਿਤ, ਸੋਹਲ, ਮਨੀਸ਼, ਅਤੁਲ ਮਹਾਜਨ , ਵਿਸ਼ਾਲ ਮਹਾਜਨ, ਕਰਨ ਅਰੋੜਾ, ਰਾਕੇਸ਼ ,ਰੋਹਿਤ,ਮਨੀਕਰਨ, ਸੰਜੇ ਅਤੇ ਓਮ ਪ੍ਰਕਾਸ਼ ਬੱਚੂ ਹਾਜ਼ਰ ਸਨ!
