Breaking NewsNews
Trending

ਐਨਸੀਸੀ ਵੱਲੋਂ ਸਵੱਛਤਾ ਹੀ ਸੇਵਾ ਤਹਿਤ ਪ੍ਰੋਗਰਾਮ

ਅੰਮ੍ਰਿਤਸਰ 02 ਅਕਤੂਬਰ 2025

ਫਸਟ ਪੰਜਾਬ ਬਟਾਲੀਅਨ ਐਨਸੀਸੀ ਅੰਮ੍ਰਿਤਸਰ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਅਤੇ ਮਨਿਸਟਰੀ ਆਫ ਇਨਫਰਮੇਸ਼ਨ ਐਂਡ ਟੈਕਨੋਲੋਜੀ ਦੇ ਸਹਿਯੋਗ ਨਾਲ ਸਵੱਛਤਾ ਹੀ ਸੇਵਾ ਦੇ ਤਹਿਤ ਵਾਰ ਮਮੋਰੀਅਲ ਅੰਮ੍ਰਿਤਸਰ ਵਿਖੇ ਐਨਸੀਸੀ ਕੈਡਿਟਾਂ ਨੂੰ ਸਹੁੰ ਚੁਕਾਈ ਗਈ।  ਸਵੱਛਤਾ ਸਬੰਧੀ ਨੁੱਕੜ ਨਾਟਕ ਅਤੇ ਸਫਾਈ ਅਭਿਆਨ ਵਾਰ ਮਮੋਰੀਅਲ ਤੋਂ ਲੈ ਕੇ ਇੰਡੀਆ ਗੇਟ ਤੱਕ ਚਲਾਇਆ ਗਿਆ। ਇਸ ਅਭਿਆਨ ਵਿੱਚ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ,ਹਿੰਦੂ ਕਾਲਜ ਅੰਮ੍ਰਿਤਸਰ,ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਖਾਸਾ ਬਾਜ਼ਾਰ ਅਤੇ ਸਕੂਲ ਆਫ ਐਮੀਨੈਂਸ ਛੇਹਰਟਾ ਦੇ ਐਨਸੀਸੀ ਕੈਡਿਟਾਂ ਅਤੇ ਸਟਾਫ ਨੇ ਭਾਗ ਲਿਆ ।

 ਇਸ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਸ਼੍ਰੀਮਤੀ ਮਨਦੀਪ ਕੌਰ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸਾਰੇ ਐਨਸੀਸੀ ਕੈਡਿਟਾਂ ਤੇ ਸਟਾਫ ਨੂੰ ਸਹੁੰ ਚੁਕਾਈ ਗਈ। ਇਸ ਉਪਰੰਤ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸਾਰੇ ਕੈਡਿਟਾਂ ਨੂੰ ਆਪਣੇ ਆਸ ਪਾਸ ਅਤੇ ਇਲਾਕੇ ਦੇ ਵਿੱਚ ਲੋਕਾਂ ਨੂੰ ਸਫਾਈ ਰੱਖਣ ਲਈ ਜਾਗਰੂਕ ਕਰਨ ਲਈ ਕਿਹਾ। ਉਹਨਾਂ ਸਮਝਾਇਆ ਕਿ ਕਿਸ ਤਰ੍ਹਾਂ ਸਵੱਛਤਾ ਹੀ ਸੇਵਾ ਦਾ ਇੱਕ ਰੂਪ ਹੈ। ਸਭ ਤੋਂ ਪਹਿਲਾਂ ਸੇਵਾ ਆਪਣੇ ਇਲਾਕੇ ਵਿੱਚ ਸਫਾਈ ਦੀ ਕਰਨੀ ਚਾਹੀਦੀ ਹੈ ।

ਸਫਾਈ ਵਾਲੇ ਇਲਾਕੇ ਵਿੱਚ ਸਾਰੇ ਲੋਕ ਤੰਦਰੁਸਤ ਹੋਣਗੇ ਤੇ ਇਸ ਤਰ੍ਹਾਂ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨਸੀਸੀ ਕੈਡਿਟਾਂ ਵੱਲੋਂ ਨੁੱਕੜ ਨਾਟਕ ਖੇਡ ਕੇ ਐਨਸੀਸੀ ਕੈਡਿਟਾਂ ਨੂੰ ਸਫਾਈ ਸਬੰਧੀ ਜਾਗਰੂਕ ਕੀਤਾ। ਇਸ ਉਪਰੰਤ ਐਨਸੀਸੀ ਕੈਡਿਟਾਂ ਨੇ ਸਫਾਈ ਅਭਿਆਨ ਚਲਾਇਆ, ਜਿਸ ਵਿੱਚ ਉਹਨਾਂ ਨੇ ਇਲਾਕੇ ਦੀ ਸਫਾਈ ਕਰਕੇ ਲੋਕਾਂ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ।

ਐਨਸੀਸੀ ਵਿਦਿਆਰਥੀਆਂ ਨੂੰ ਲੈਫ. ਸੁਖਪਾਲ ਸਿੰਘ ਸੰਧੂ, ਸੂਬੇਦਾਰ ਗੁਰਨਾਮ ਸਿੰਘ ਆਦਿ ਸਟਾਫ ਨੇ ਸੰਬੋਧਨ ਕਰਦਿਆਂ ਇਸ ਦਿਨ ਦੀ ਮਹੱਤਤਾ ਬਾਰੇ ਦੱਸਿਆ। ਪ੍ਰੋਗਰਾਮ ਦੇ ਅਖੀਰ ਦੇ ਵਿੱਚ ਐਨਸੀਸੀ ਵਿਦਿਆਰਥੀਆਂ ਨੂੰ ਰੀਫਰੈਸ਼ਮੈਂਟ ਦਿੱਤੀ ਗਈ। ਫਸਟ ਪੰਜਾਬ ਬਟਾਲੀਅਨ ਐਨਸੀਸੀਸੀ ਦੇ ਕਮਾਂਡਿੰਗ ਅਫਸਰ ਕਰਨਲ ਪੀਡੀਐਸ ਵੱਲੋਂ ਮਿਊਂਸੀਪਲ ਕਾਰਪੋਰੇਸ਼ਨ ਅੰਮ੍ਰਿਤਸਰ ਅਤੇ ਮਨਿਸਟਰੀ ਆਫ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹਵਾਲਦਾਰ ਮਲਕੀਤ ਸਿੰਘ, ਸ੍ਰੀਮਤੀ ਨਵਦੀਪ ਕੌਰ, ਸ਼੍ਰੀਮਤੀ ਨਿਸ਼ਾ ਕੁਮਾਰੀ ਆਦਿ ਸਟਾਫ ਅਤੇ ਐਨਸੀਸੀ ਕੈਡਿਟ ਹਾਜ਼ਰ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button