ਸਰਕਾਰੀ ਆਈ.ਟੀ.ਆਈ. ਰਣਜੀਤ ਐਵਨਿਊ ਅਤੇ ਦਯਾਨੰਦ ਆਈ.ਟੀ.ਆਈ., ਅੰਮ੍ਰਿਤਸਰ ਦਾ ਚੌਥਾ ਕੌਸ਼ਲ ਦੀਕਸ਼ਾਂਤ ਸਮਾਰੋਹ ਸੰਪੰਨ
ਅੰਮ੍ਰਿਤਸਰ 02 ਅਕਤੂਬਰ 2025
ਸਰਕਾਰੀ ਆਈ.ਟੀ.ਆਈ. ਰਣਜੀਤ ਐਵਨਿਊ ਅਤੇ ਦਯਾਨੰਦ ਆਈ.ਟੀ.ਆਈ., ਅੰਮ੍ਰਿਤਸਰ ਵਿੱਚ ਚੌਥਾ ਕੌਸ਼ਲ ਦੀਕਸ਼ਾਂਤ ਸਮਾਰੋਹ ਅੱਜ ਵੱਡੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਮੁੱਖ ਮਹਿਮਾਨ ਵਿਧਾਇਕ (ਪੂਰਬੀ ਅੰਮ੍ਰਿਤਸਰ) ਸ਼੍ਰੀਮਤੀ ਜੀਵਨਜੋਤ ਕੌਰ ਸਨ ।
ਇਹ ਸਮਾਰੋਹ ਪ੍ਰਿੰਸਿਪਲ ਇਜ.ਸੰਜੀਵ ਸ਼ਰਮਾ ਦੀ ਅਗਵਾਈ ਵਿੱਚ ਕੀਤਾ ਗਿਆ। ਸਮਾਗਮ ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ (ਟੀ.ਓ.) ਅਤੇ ਸਹਿ-ਕੋਆਰਡੀਨੇਟਰ ਨਵਦੀਪ ਸਿੰਘ, ਚੰਨਦੀਪ ਸਿੰਘ, ਨਵਜੋਤ ਜੋਸ਼ੀ, ਲਾਲਚੰਦ, ਰਵਿੰਦਰ ਸਿੰਘ, ਦੀਪਕ ਕੁਮਾਰ, ਗਗਨਦੀਪ ਸਿੰਘ, ਸ਼੍ਰੀਮਤੀ ਜਗਜੀਤ ਕੌਰ (ਆਫਿਸ ਸੁਪਰਿੰਟੈਂਡੈਂਟ) ਅਤੇ ਹੋਰ ਮੈਂਬਰਾਂ ਨੇ ਖਾਸ ਯੋਗਦਾਨ ਪਾਇਆ।
ਇਸ ਮੌਕੇ ਤੇ ਵੱਖ-ਵੱਖ ਟ੍ਰੇਡਾਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ 80 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਸੰਸਥਾ ਪੱਧਰ ’ਤੇ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਖਾਸ ਸਨਮਾਨ ਦਿੱਤਾ ਗਿਆ।
ਆਪਣੇ ਸੰਬੋਧਨ ਵਿੱਚ ਵਿਧਾਇਕ ਸ਼੍ਰੀਮਤੀ ਜੀਵਨਜੋਤ ਕੌਰ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ “ਨਿਸ਼ਠਾ ਅਤੇ ਲਗਾਤਾਰ ਮਿਹਨਤ ਨਾਲ ਤੁਸੀਂ ਆਪਣੇ ਜੀਵਨ ਦੇ ਟੀਚੇ ਜ਼ਰੂਰ ਹਾਸਲ ਕਰ ਸਕਦੇ ਹੋ।” ਉਨ੍ਹਾਂ ਨੇ ਅੱਗੇ ਕਿਹਾ, “ਮੈਂ ਇੱਥੇ ਦੁਬਾਰਾ ਜ਼ਰੂਰ ਆਵਾਂਗੀ। ਮੈਂ ਇਸ ਸੰਸਥਾ ਬਾਰੇ ਖ਼ਾਸ ਕਰਕੇ ਟ੍ਰੇਨਿੰਗ ਅਤੇ ਪਲੇਸਮੈਂਟ ਸਬੰਧੀ ਬਹੁਤ ਕੁਝ ਸੁਣਿਆ ਹੈ।”
ਪ੍ਰਿੰਸਿਪਲ ਅਤੇ ਸਟਾਫ਼ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।