Breaking NewsKhalsa College/University AmritsarNews
Trending

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵਿਸ਼ਵ ਖਾਦ ਦਿਵਸ–2025 ਮਨਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ 2025 (ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ AFSTI ਅੰਮ੍ਰਿਤਸਰ ਚੈਪਟਰ ਦੇ ਸਹਿਯੋਗ ਨਾਲ “ਵਿਸ਼ਵ ਖਾਦ ਦਿਵਸ–2025” ਮਨਾਇਆ ਗਿਆ। ਇਸ ਮੌਕੇ ਬੀ.ਟੈਕ., ਐਮ.ਐੱਸ.ਸੀ. (ਪੰਜ ਸਾਲਾ ਇੰਟੀਗਰੇਟਡ ਪ੍ਰੋਗਰਾਮ), ਐਮ.ਐੱਸ.ਸੀ. (ਦੋ ਸਾਲਾ ਪ੍ਰੋਗਰਾਮ) ਅਤੇ ਪੀ.ਐੱਚ.ਡੀ. (ਫੂਡ ਟੈਕਨਾਲੋਜੀ) ਦੇ ਵਿਦਿਆਰਥੀਆਂ ਨੇ ਪੋਸਟਰ ਮੁਕਾਬਲਾ, ਐਕਸਟੈਂਪੋਰ ਮੁਕਾਬਲਾ ਅਤੇ ਪ੍ਰੈਜ਼ੈਂਟੇਸ਼ਨ ਮੁਕਾਬਲੇ ਵਰਗੀਆਂ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਇਹ ਸਮਾਗਮ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਸੀ।

AFSTI ਅੰਮ੍ਰਿਤਸਰ ਚੈਪਟਰ ਦੇ ਪ੍ਰਧਾਨ ਡਾ. ਡੀ.ਐੱਸ. ਸੋਗੀ ਨੇ ਸਮਾਗਮ ਦਾ ਉਦਘਾਟਨ ਕੀਤਾ ਅਤੇ ਵਿਦਿਆਰਥੀਆਂ ਨੂੰ ਇਸ ਸਾਲ ਦੇ ਵਿਸ਼ੇ “ਬਿਹਤਰ ਖੁਰਾਕ ਤੇ ਬਿਹਤਰ ਭਵਿੱਖ ਲਈ ਇਕੱਠੇ ਹੱਥ” (‘Hand in Hand for Better Foods and a Better Future’) ਉੱਤੇ ਸੰਬੋਧਨ ਕੀਤਾ। ਡਾ. ਬਲਮੀਤ ਸਿੰਘ ਗਿੱਲ, ਡਾ. ਐਨ.ਐੱਸ. ਸੋਧੀ, ਡਾ. ਮਨਿੰਦਰ ਕੌਰ, ਡਾ. ਆਰ.ਐੱਸ.ਐੱਸ. ਕਲੇਰ, ਡਾ. ਭਵਨੀਤਾ ਢਿੱਲੋਂ, ਡਾ. ਰਾਹੁਲ ਠੋਰੀ ਅਤੇ ਡਾ. ਸਿਧਾਂਤ ਬਨੂਰਾ ਨੇ ਵੱਖ-ਵੱਖ ਪ੍ਰਤੀਯੋਗਤਾਵਾਂ ਦੀ ਦੇਖ-ਰੇਖ ਕੀਤੀ ਅਤੇ ਪ੍ਰਤੀਯੋਗੀਆਂ ਦਾ ਮੁਲਾਂਕਣ ਕੀਤਾ।

ਪੋਸਟਰ ਮੁਕਾਬਲੇ ਵਿੱਚ ਮੇਹਕ ਨੇ ਪਹਿਲਾ, ਕੰਨਿਸ਼ਕਾ ਨੇ ਦੂਜਾ ਅਤੇ ਤਨਿਸ਼ਕਾ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰੈਜ਼ੈਂਟੇਸ਼ਨ ਮੁਕਾਬਲੇ ਵਿੱਚ ਵੀਨਸ ਚੌਧਰੀ ਪਹਿਲੇ, ਰਾਫੇਲ ਮੁਥਾਮਾ ਮੁਲੀ ਦੂਜੇ ਅਤੇ ਮਾਣਿਕ ਮਹਿੰਦਰੂ ਤੀਜੇ ਸਥਾਨ ‘ਤੇ ਰਹੇ। ਐਕਸਟੈਂਪੋਰ ਮੁਕਾਬਲੇ ਵਿੱਚ ਤਨਿਸ਼ਕਾ ਨੇ ਪਹਿਲਾ, ਸਮਾਈਲੀ ਸ਼ਰਮਾ ਨੇ ਦੂਜਾ ਅਤੇ ਅਕਰਸ਼ਿਤਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਮੁਕਾਬਲਿਆਂ ਦੇ ਜੱਜਾਂ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ।

ਫੂਡ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਦੀ ਮੁਖੀ ਪ੍ਰੋਫੈਸਰ ਡਾ. ਅਮ੍ਰਿਤਪਾਲ ਕੌਰ ਨੇ ਸਮਾਗਮ ਦੀ ਸਫਲਤਾ ਲਈ ਸਾਰੇ ਅਧਿਆਪਕ ਮੈਂਬਰਾਂ, ਇਵੈਂਟ ਕੋਆਰਡੀਨੇਟਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button