Breaking NewsNewsPolice News
Trending
ਥਾਣਾ ਘਰਿੰਡਾ ਦਿਹਾਤੀ ਪੁਲਿਸ ਵੱਲੋਂ ਚੋਰੀ ਦੀਆਂ ਬੈਟਰੀਆਂ ਸਮੇਤ 4 ਦੋਸ਼ੀ ਕਾਬੂ

ਅੰਮ੍ਰਿਤਸਰ, 02 ਨਵੰਬਰ 2025 (ਅਭਿਨੰਦਨ ਸਿੰਘ)
ਸ਼੍ਰੀ ਮਨਿੰਦਰ ਸਿੰਘ, ਆਈ.ਪੀ.ਐਸ., ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਅਤੇ ਸ਼੍ਰੀ ਯਾਦਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਦੀ ਅਗਵਾਈ ਹੇਠ ਥਾਣਾ ਘਰਿੰਡਾ ਐਸਐਚ ਓ *ਅਮਨਦੀਪ* ਸਿੰਘ ਪੁਲਿਸ ਵੱਲੋ ਚੋਰੀ ਦੇ ਇੱਕ ਮਾਮਲੇ ਵਿੱਚ ਕਾਰਵਾਈ ਕਰਦਿਆਂ 4 ਵਿਅਕਤੀਆਂ ਨੂੰ ਚੋਰੀਸ਼ੁਦਾ ਬੈਟਰੀਆਂ ਸਮੇਤ ਕਾਬੂ ਕੀਤਾ ਗਿਆ।
ਜੋਂ ਸ਼੍ਰੀ ਯਾਦਵਿੰਦਰ ਸਿੰਘ ਡੀ.ਐਸ.ਪੀ ਅਟਾਰੀ ਜੀ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਥਾਣਾ ਘਰਿੰਡਾ ਐਸਐਚ ਓ *ਅਮਨਦੀਪ* ਸਿੰਘ ਪੁਲਿਸ ਨੂੰ ਪਿੰਡ ਚੀਚੇ ਵਿਖੇ ਮੋਬਾਈਲ ਟਾਵਰ ਦੀਆਂ ਬੈਟਰੀ ਚੋਰੀ ਹੋਣ ਦੀ ਜਾਣਕਾਰੀ ਮਿਲੀ ਸੀ ਜਿਸ ਸੰਬੰਧੀ ਉਕਤ ਦੋਸ਼ੀਆ ਨੂੰ ਕਾਬੂ ਕੀਤਾ ਗਿਆ।
ਇਸ ਸਬੰਧ ਵਿੱਚ ਗ੍ਰਿਫ਼ਤਾਰ ਦੋਸ਼ੀਆਂ ਖ਼ਿਲਾਫ਼ ਐੱਫ਼.ਆਈ.ਆਰ ਨੰਬਰ 356 ਮਿਤੀ 01.11.2025 ਅਧੀਨ ਧਾਰਾ 305, 331(4), 62, 3(5) BNS ਦੇ ਤਹਿਤ ਦਰਜ ਕੀਤੀ ਗਈ ਹੈ।
ਉਕਤ ਗ੍ਰਿਫ਼ਤਾਰ ਦੋਸ਼ੀਆ ਕੋਲੋ ਚੰਗੀ ਤਰ੍ਹਾਂ ਪੁਸ਼ਗਿਸ਼ ਕੀਤੀ ਜਾ ਰਹੀ ਹੈ ਅਤੇ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
