
ਅੰਮ੍ਰਿਤਸਰ, 7 ਨਵੰਬਰ 2025 (ਬਿਊਰੋ ਰਿਪੋਰਟ)
ਸ਼੍ਰੀ ਮਨਿੰਦਰ ਸਿੰਘ, ਆਈ.ਪੀ.ਐਸ., SSP ਅੰਮ੍ਰਿਤਸਰ ਦਿਹਾਤੀ ਅਤੇ ਸ਼੍ਰੀ ਯਾਦਵਿੰਦਰ ਸਿੰਘ, DSP ਅਟਾਰੀ ਦੀ ਅਗਵਾਈ ਹੇਠ ਥਾਣਾ ਚਾਟੀਵਿੰਡ ਪੁਲਿਸ ਵੱਲੋਂ ਗੈਰ ਕਾਨੂੰਨੀ ਹਥਿਆਰਾਂ ਅਤੇ ਅਪਰਾਧਕ ਗਤੀਵਿਧੀਆਂ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅਹਮ ਕਾਮਯਾਬੀ ਹਾਸਲ ਕੀਤੀ ਗਈ।
ਜੋਂ ਥਾਣਾ ਚਾਟੀਵਿੰਡ ਪੁਲਿਸ ਵੱਲੋ ਗੁਪਤ ਸੂਚਨਾ ਦੇ ਆਧਾਰ ‘ਤੇ ਦੋ ਦੋਸ਼ੀਆਂ ਨੂੰ 30 ਬੋਰ ਪਿਸਟਲ ਸਮੇਤ ਕਾਬੂ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਹੇਠ ਲਿਖੀ ਅਨੁਸਾਰ ਕੀਤੀ ਗਈ:
1. ਸਤਰਪਾਲ ਸਿੰਘ (ਉਰਫ਼ — ਸਤਰ), ਪੁੱਤਰ ਪ੍ਰਗਟ ਸਿੰਘ, ਵਾਸੀ ਭੰਡਾਲ, ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ
2. ਜਸਵਿੰਦਰ ਸਿੰਘ (ਉਰਫ਼ — ਲਵ), ਪੁੱਤਰ ਇੰਦਰ ਸਿੰਘ, ਵਾਸੀ ਲੱਖਣਾ, ਥਾਣਾ ਵਲਟੋਹਾ, ਜ਼ਿਲ੍ਹਾ ਤਰਨਤਾਰਨ
ਇਸ ਸਬੰਧੀ FIR ਨੰਬਰ 176 ਮਿਤੀ 05.11.2025, ਧਾਰਾ 25/25(8)-54-59 (Arms Act) ਅਧੀਨ ਥਾਣਾ ਚਾਟੀਵਿੰਡ ਵਿੱਚ ਦਰਜ ਕੀਤੀ ਗਈ ਹੈ।
ਉਕਤ ਦੋਸ਼ੀਆ ਦੇ ਫਾਰਵਰਡ ਅਤੇ ਬੈਕਵਰਡ ਲਿੰਕਾ ਨੂੰ ਚੰਗੀ ਤਰਾਂ ਖੰਗਾਲਿਆ ਜਾ ਰਿਹਾ ਹੈ। ਹੋਰ ਜਿਸ ਕਿਸੇ ਦੀ ਸ਼ਮੂਲੀਅਤ ਸਾਹਮਣੇ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।
