Breaking NewsDPRO NEWSNews
Trending

ਹਰਭਜਨ ਸਿੰਘ ਈਟੀਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ

ਲਟਕੀਆਂ ਤਾਰਾਂ, ਖਰਾਬ ਪਿੱਲਰ ਬਕਸਿਆਂ ਦੀ ਬਦਲੀ ਅਤੇ ਐਲ.ਡੀ. ਸਿਸਟਮ ਵਿੱਚ ਸੁਧਾਰ ਲਈ 55.41 ਕਰੋੜ ਰੁਪਏ ਦੇ ਕੰਮ ਕੀਤੇ ਜਾਣਗੇ - ਹਰਭਜਨ ਸਿੰਘ ਈ.ਟੀ.ਓ.

ਅੰਮ੍ਰਿਤਸਰ, 24 ਅਪ੍ਰੈਲ 2026 (ਕੰਵਲਜੀਤ ਸਿੰਘ, ਅਭਿਨੰਦਨ ਸਿੰਘ)

ਸੂਬੇ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਵੱਲੋਂ ਜੰਡਿਆਲਾ ਗੁਰੂ ਸ਼ਹਿਰ ਵਿੱਚ ਲਟਕੀਆਂ ਬੇਤਰਤੀਬ ਤਾਰਾਂ, ਸੜੇ/ਗਲੇ 20 ਬਾਈ 1 ਪਿੱਲਰ ਬਕਸਿਆਂ ਦੀ ਬਦਲੀ ਅਤੇ ਬਿਜਲੀ ਸਬੰਧੀ ਸ਼ਹਿਰ ਦੀ ਦਿੱਖ ਸੁਧਾਰਨ ਲਈ ਇੱਕ ਵੱਡੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਪ੍ਰੋਜੈਕਟ ਤਹਿਤ ਪੀ.ਐੱਸ.ਪੀ.ਸੀ.ਐਲ. ਵੱਲੋਂ ਜੰਡਿਆਲਾ ਗੁਰੂ ਦੇ ਨਿਵਾਸੀਆਂ ਨੂੰ ਸਹੀ ਵੋਲਟੇਜ ਅਤੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਲਈ ਅਤੇ ਐਲ.ਡੀ. ਸਿਸਟਮ ਵਿੱਚ ਸੁਧਾਰ ਕਰਨ ਲਈ 55.41 ਲੱਖ ਰੁਪਏ ਦੇ ਅਨੁਮਾਨ ਤਿਆਰ ਕੀਤੇ ਗਏ ਹਨ। ਇਸ ਵਿੱਚ ਟਰਾਂਸਫਾਰਮਰਾਂ ਉੱਤੇ ਲੱਗੇ ਖਰਾਬ 20 ਬਾਈ 1 ਪਿੱਲਰ ਬਕਸਿਆਂ ਨੂੰ 4 ਬਾਈ 1 ਬਕਸਿਆਂ ਨਾਲ ਬਦਲਿਆ ਜਾਵੇਗਾ।

ਇਸ ਪ੍ਰੋਜੈਕਟ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਹਰਭਜਨ ਸਿੰਘ ਈ.ਟੀ.ਓ. ਨੇ ਦੱਸਿਆ ਕਿ ਜੰਡਿਆਲਾ ਗੁਰੂ ਸ਼ਹਿਰ ਵਿੱਚ 2 ਕੋਰ ਪੀ.ਵੀ.ਸੀ. ਕੇਬਲਾਂ ਦੀ ਲੰਬਾਈ ਅਤੇ 4 ਕੋਰ ਕੇਬਲਾਂ ਦੀ ਖਰਾਬ ਹਾਲਤ ਕਾਰਨ ਖਪਤਕਾਰਾਂ ਨੂੰ ਘੱਟ ਵੋਲਟੇਜ ਅਤੇ ਬਿਜਲੀ ਸਪਲਾਈ ਵਿੱਚ ਦਿੱਕਤ ਆ ਰਹੀ ਸੀ।

ਇਸ ਸਮੱਸਿਆ ਨੂੰ ਦੂਰ ਕਰਨ ਲਈ ਕੇਬਲਾਂ ਦੀ ਮੁਰੰਮਤ, ਨੀਵੀਆਂ ਤਾਰਾਂ ਨੂੰ ਵਾਧੂ ਪੋਲ ਲਗਾ ਕੇ ਉੱਚਾ ਚੁੱਕਣਾ, ਖਰਾਬ ਬਕਸਿਆਂ ਦੀ ਬਦਲੀ ਅਤੇ ਸੜੀਆਂ/ਖਰਾਬ ਤਾਰਾਂ ਨੂੰ ਬਦਲ ਕੇ ਐਲ.ਡੀ. ਸਿਸਟਮ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਜੰਡਿਆਲਾ ਗੁਰੂ ਦੇ ਨਿਵਾਸੀਆਂ ਨੂੰ ਸਹੀ ਵੋਲਟੇਜ ਨਾਲ ਨਿਰਵਿਘਨ ਬਿਜਲੀ ਸਪਲਾਈ ਪ੍ਰਾਪਤ ਹੋਵੇਗੀ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਹੋਵੇਗਾ। ਇਸ ਦੇ ਨਾਲ-ਨਾਲ ਸ਼ਹਿਰ ਦੀ ਦਿੱਖ ਵਿੱਚ ਵੀ ਸੁਧਾਰ ਆਵੇਗਾ।

ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਹੋਰ ਦੱਸਿਆ ਕਿ ਉਪਰੋਕਤ 55.41 ਲੱਖ ਰੁਪਏ ਤੋਂ ਇਲਾਵਾ ਆਰ.ਡੀ.ਐੱਸ.ਐੱਸ ਸਕੀਮ ਅਧੀਨ 16.30 ਕਰੋੜ ਰੁਪਏ ਦੇ ਬਿਜਲੀ ਸਬੰਧੀ ਕੰਮ ਜੰਡਿਆਲਾ ਗੁਰੂ ਹਲਕੇ ਲਈ ਮਨਜ਼ੂਰ ਹੋ ਚੁੱਕੇ ਹਨ।

ਇਸ ਤੋਂ ਇਲਾਵਾ ਸ਼ਹਿਰ ਦੇ ਸੁੰਦਰੀਕਰਨ ਲਈ ਲਗਭਗ 4 ਕਰੋੜ ਰੁਪਏ ਦੇ ਟੈਂਡਰ ਵੀ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁੱਲ ਮਿਲਾ ਕੇ ਜੰਡਿਆਲਾ ਗੁਰੂ ਹਲਕੇ ਵਿੱਚ ਬਿਜਲੀ ਸੁਧਾਰ ਲਈ 20.85 ਕਰੋੜ ਰੁਪਏ ਦੇ ਕੰਮ ਆਉਣ ਵਾਲੇ ਸਮੇਂ ਵਿੱਚ ਪੂਰੇ ਕੀਤੇ ਜਾਣਗੇ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button