
ਅੰਮ੍ਰਿਤਸਰ, 4 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਪੀ.ਓ. ਸਟਾਫ ਨੂੰ ਇਕ ਹੋਰ ਸਫ਼ਲਤਾ ਹਾਸਲ ਕਰਦਿਆਂ ਇੱਕ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਐਸ.ਆਈ. ਹਰੀਸ਼ ਕੁਮਾਰ, ਇੰਚਾਰਜ ਪੀ.ਓ. ਸਟਾਫ ਅੰਮ੍ਰਿਤਸਰ, ਨੇ ਸਮੇਤ ਪੁਲਿਸ ਪਾਰਟੀ ਕਾਰਵਾਈ ਕਰਦਿਆਂ ਲੱਕੀ ਸਿੰਘ ਉਰਫ਼ ਲੱਕੀ ਪੁੱਤਰ ਨਿੱਕੂ ਸਿੰਘ, ਵਾਸੀ ਮਕਾਨ ਨੰਬਰ 958, ਗਲੀ ਨੰਬਰ 1, ਜਵਾਹਰ ਨਗਰ, ਮਕਬੂਲਪੁਰਾ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ।
ਗ੍ਰਿਫ਼ਤਾਰ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 135 ਮਿਤੀ 09-09-2019, ਜੁਰਮ ਧਾਰਾ 379-ਬੀ, 411, 34 IPC ਅਧੀਨ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਦਰਜ ਹੈ। ਮੁਕੱਦਮੇ ਦੀ ਸੁਣਵਾਈ ਦੌਰਾਨ ਲਗਾਤਾਰ ਗੈਰਹਾਜ਼ਰ ਰਹਿਣ ਕਾਰਨ ਮਾਣਯੋਗ ਅਦਾਲਤ ਏ.ਐਸ.ਜੇ., ਅੰਮ੍ਰਿਤਸਰ ਵੱਲੋਂ ਮਿਤੀ 16-10-2025 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਪੀ.ਓ. ਸਟਾਫ ਅੰਮ੍ਰਿਤਸਰ ਨੇ ਮਿਤੀ 04-08-2026 ਨੂੰ ਉਕਤ ਭਗੌੜੇ ਦੋਸ਼ੀ ਨੂੰ ਕਾਮਯਾਬੀ ਨਾਲ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 29/2024 ਥਾਣਾ ਮਕਬੂਲਪੁਰਾ ਵਿਖੇ ਵੀ ਦਰਜ ਹੈ, ਜਿਸ ਸਬੰਧੀ ਉਹ ਮਾਣਯੋਗ ਅਦਾਲਤ ਜੇ.ਐਮ.ਆਈ.ਸੀ., ਅੰਮ੍ਰਿਤਸਰ ਵਿੱਚ ਵੀ ਗੈਰਹਾਜ਼ਰ ਚੱਲ ਰਿਹਾ ਸੀ। ਗ੍ਰਿਫ਼ਤਾਰ ਦੋਸ਼ੀ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।



