
ਅੰਮ੍ਰਿਤਸਰ, 22 ਅਗਸਤ 2026 (ਅਭਿਨੰਦਨ ਸਿੰਘ, ਸਾਹਬ ਸਿੰਘ)
ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦਾ ਨਾਮ ਗੱਜਨ ਸਿੰਘ ਪੁੱਤਰ ਸਕੱਤਰ ਸਿੰਘ ਹੈ। ਜੋ ਕਿ ਨੇੜੇ ਗੁਰੂ ਨਾਨਕ ਡੇਅਰੀ ਪਿੰਡ ਲੁਹਾਰਕਾ ਥਾਣਾ ਕੰਜੋਜ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 111 ਮਿਤੀ 27-07-2020 ਜੁਰਮ 379,411 IPC ਥਾਣਾ ਰਣਜੀਤ ਐਵੀਨਿਉ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਸਪਰਸ਼ ਪੁਰੀ ਜੀ (JMIC/ASR ) ਵੱਲੋਂ ਮਿਤੀ 07-03-2026 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਜਿਸ ਨੂੰ ਕੱਲ ਮਿਤੀ 21-08-2026 ਨੂੰ ਕਾਬੂ ਕੀਤਾ ਗਿਆ ਸੀ
2. ਭਗੋੜਾ ਦੋਸ਼ੀ ਕਰਨ ਸੁਨੀਲ ਕੁਮਾਰ ਉਰਫ ਸੋਨੂੰ ਪੁੱਤਰ ਵੈਸ਼ਨੂੰ ਦਾਸ ਵਾਸੀ ਮੇਨ ਬਜ਼ਾਰ ਕੋਟਲ਼ਾ ਬਸਤੀ ਮੁਸਤਫਾਬਾਦ ਅੰਮ੍ਰਿਤਸਰ ਜੋ ਕਿ ਮੁਕੱਦਮਾ ਨੰਬਰ 99 ਮਿਤੀ 09-05-2024 ਜੁਰਮ 379,411,201 IPC ਥਾਣਾ ਸਦਰ ਅੰਮ੍ਰਿਤਸਰ ਜੋ ਕਿ ਮਾਣਯੋਗ ਅਦਾਲਤ ਸ੍ਰੀ ਪਰਮਿੰਦਰ ਕੋਰ ਬੈਂਸ ACJM /Asr ਵਲੋਂ ਮਿਤੀ 17-02-2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਜਿਸ ਨੂੰ ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਅੱਜ ਮਿਤੀ 22-08-2026 ਨੂੰ ਕਾਮਯਾਬੀ ਹਾਸਿਲ ਕਰਦਿਆਂ ਉੱਕਤ ਮੁੱਕਦਮੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।



