ਗੁਰੂ ਨਾਨਕ ਦੇਵ ਹਸਪਤਾਲ ਨੂੰ ਬਦਨਾਮ ਕਰਨ ਵਾਲਿਆ ਖਿਲਾਫ ਹੋਵੇ ਕਾਨੂੰਨੀ ਕਾਰਵਾਈ: ਕੈਮਿਸਟ ਐਸੋਸੀਏਸ਼ਨ
ਅੰਮ੍ਰਿਤਸਰ, 26 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਮਜੀਠਾ ਰੋਡ ਕੈਮਿਸਟ ਐਸੋਸੀਏਸ਼ਨ ਰਜਿ ਵਲੋ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਜਿਸ ਵਿੱਚ ਕੈਮਿਸਟਾਂ ਹਾਜ਼ਰ ਹੋਏ ਇਸ ਮੀਟਿੰਗ ਵਿੱਚ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਗੁਰੂ ਨਾਨਕ ਦੇਵ ਹਸਪਤਾਲ ਦਾ ਨਾਮ ਬਦਨਾਮ ਕਰ ਰਹੇ ਹਨ ਜਦਕਿ ਗੁਰੂ ਨਾਨਕ ਦੇਵ ਹਸਪਤਾਲ ਦੇ ਪ੍ਰਿੰਸੀਪਲ ਡਾ ਰਾਜੀਵ ਦੇਵਗਨ,ਮੈਡੀਕਲ ਸੁਪਰਡੈਂਟ ਡਾ: ਕਰਮਜੀਤ ਸਿੰਘ, ਡਿਪਟੀ ਮੈਡੀਕਲ ਸੁਪਰਡੈਂਟ ਡਾ: ਇੰਦਰਪਾਲ ਸਿੰਘ ਅਤੇ ਚੀਫ਼ ਫਾਰਮਾਸਿਸਟ ਡਾ: ਤਸਵੀਰ ਸਿੰਘ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਹੁਤ ਵਧੀਆ ਕੰਮ ਕਰ ਰਹੇ ਹਨ ਜਿਹੜੀਆਂ ਦਵਾਈਆ ਦੀ ਛੋਟ ਤੇ 80% ਦੀ ਗੱਲ ਕੀਤੀ ਜਾ ਰਹੀ ਹੈ ਉਹ ਬਿਲਕੁਲ ਝੂਠ ਹੈ ਕਿਉੰਕਿ 80% ਦਵਾਈਆ ਪਿੱਛੋਂ ਹੀ ਨਹੀਂ ਆਉਂਦੀਆਂ ਇਹ ਸਕੀਮ ਸਾਰੇ ਪੰਜਾਬ ਵਿੱਚ ਹੀ ਚੱਲ ਰਹੀ ਹੈ ਨਾ ਕਿ ਇਕੱਲੀ ਅੰਮ੍ਰਿਤਸਰ ਵਿੱਚ ਚੱਲ ਰਹੀ ਹੈ ਮਜੀਠਾ ਰੋਡ ਕੈਮਿਸਟ ਐਸੋਸੀਏਸ਼ਨ ਰਜਿ ਨੇ ਮੰਗ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਮਗਰ ਲੱਗ ਕੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਬਦਨਾਮ ਕਰਨ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਇਸ ਨਾਲ ਗਰੀਬ ਵਰਗ ਖਰਾਬ ਨਹੀਂ ਹੋਵੇਗਾ ਕਿਉੰਕਿ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਬਲੈਕ ਲਿਸਟ ਕੀਤਾ ਗਿਆ ਹੈ ਇਸ ਮੌਕੇ ਚੈਅਰਮੇਨ ਪਲਵਿੰਦਰ ਸਿੰਘ,ਸਤਨਾਮ ਸਿੰਘ ਪ੍ਰਧਾਨ,ਮੀਤ ਪ੍ਰਧਾਨ ਸਤਪਾਲ ਸੈਣੀ,ਵਾਈਸ ਪ੍ਰਧਾਨ ਹਰਜਿੰਦਰ ਸਿੰਘ,ਚਰਨਜੀਤ ਸਿੰਘ ਸੰਧੂ ਅਤੇ ਹੋਰ ਹਾਜ਼ਰ ਸਨ



