Breaking NewsNewsPolice News
Trending

ਏ.ਸੀ.ਪੀ ਲਖਵਿੰਦਰ ਸਿੰਘ ਕਲੇਰ PPS ਦੀ ਏ.ਡੀ.ਸੀ.ਪੀ (ਐਸ.ਪੀ.) ਵਜੋਂ ਤਰੱਕੀ ਉਪਰੰਤ ਪਿਪਿੰਗ ਸੈਰੇਮਨੀ ਆਯੋਜਿਤ

ਅੰਮ੍ਰਿਤਸਰ, 28 ਸਤੰਬਰ 2026: ਸੁਖਬੀਰ ਸਿੰਘ,ਅਭਿਨੰਦਨ ਸਿੰਘ

ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਰਹੇ ਡੀ.ਐਸ.ਪੀ. ਲਖਵਿੰਦਰ ਸਿੰਘ ਕਲੇਰ PPS ਨੂੰ ਤਰੱਕੀ ਉਪਰੰਤ ਏ.ਡੀ.ਸੀ.ਪੀ (SP), ਵਜੋਂ ਤਰੱਕੀ ਮਿਲਣ ’ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਵਿਸ਼ੇਸ਼ ਪਿਪਿੰਗ ਸੈਰੇਮਨੀ ਕਰਵਾਈ ਗਈ।
ਇਸ ਮੌਕੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਹਰਮਨਬੀਰ ਸਿੰਘ ਗਿੱਲ IPS ਅਤੇ ਡੀ.ਸੀ.ਪੀ. ਹੈੱਡਕੁਆਰਟਰ, ਸ੍ਰੀਮਤੀ ਆਕਰਸ਼ੀ  ਜੈਨ ਵੱਲੋਂ ਏ.ਡੀ.ਸੀ.ਪੀ  ਲਖਵਿੰਦਰ ਸਿੰਘ ਕਲੇਰ ਨੂੰ ਨਵੇਂ ਰੈਂਕ ਤੇ ਉਨ੍ਹਾਂ ਦੀ ਤਰੱਕੀ ਲਈ ਵਧਾਈ ਦਿੱਤੀ ਗਈ।
ਇਸ ਮੌਕੇ ਕਮਿਸ਼ਨਰ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ IPS ਨੇ ਕਿਹਾ ਕਿ ਤਰੱਕੀ ਪੁਲਿਸ ਅਧਿਕਾਰੀ ਦੀ ਮਿਹਨਤ, ਸਮਰਪਣ ਅਤੇ ਇਮਾਨਦਾਰ ਸੇਵਾਵਾਂ ਦੀ ਮਾਨਤਾ ਹੁੰਦੀ ਹੈ। ਉਨ੍ਹਾਂ ਨੇ  ਏ.ਡੀ.ਸੀ.ਪੀ    ਲਖਵਿੰਦਰ ਸਿੰਘ ਕਲੇਰ ਨੂੰ ਨਵੀਂ ਜ਼ਿੰਮੇਵਾਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਉਮੀਦ ਜਤਾਈ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਪੇਸ਼ੇਵਰ ਸਮਰੱਥਾ ਨਾਲ ਨਿਭਾਉਂਦੇ ਹੋਏ ਪੁਲਿਸ ਵਿਭਾਗ ਦੀਆਂ ਜ਼ਿੰਮੇਵਾਰੀਆਂ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਹਰੇਕ ਅਧਿਕਾਰੀ ਅਤੇ ਕਰਮਚਾਰੀ ਦੀ ਮਿਹਨਤ ਅਤੇ ਸੇਵਾ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।
ਏ.ਡੀ.ਸੀ.ਪੀ (ਐਸ.ਪੀ.) ਲਖਵਿੰਦਰ ਸਿੰਘ ਕਲੇਰ ਨੇ ਆਪਣੀ ਤਰੱਕੀ ਲਈ ਸੀਨੀਅਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਲਗਨ, ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ।
ਇਸ ਮੌਕੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਵੀ ਮੌਜੂਦ ਰਹੇ ਅਤੇ ਉਨ੍ਹਾਂ ਨੇ  ਏ.ਡੀ.ਸੀ.ਪੀ (ਐਸ.ਪੀ. ) ਲਖਵਿੰਦਰ ਸਿੰਘ ਕਲੇਰ ਨੂੰ ਤਰੱਕੀ ਲਈ ਵਧਾਈ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button