ਰਾਧਾ ਪ੍ਰੋਸੈਸਰ ਡਾਇੰਗ ਦੀ ਮਨਮਾਨੀ ਕਾਰਨ ਰਾਹਗੀਰ ਪ੍ਰੇਸ਼ਾਨ, ਸੜਕ ਕਿਨਾਰੇ ਭੱਠੀ ਬਣੀ ਲੋਕਾਂ ਲਈ ਮੁਸੀਬਤ
ਰਾਧਾ ਪ੍ਰੋਸੈਸਰ ਡਾਇੰਗ ਦੀ ਮਨਮਾਨੀ ਕਾਰਨ ਰਾਹਗੀਰ ਪ੍ਰੇਸ਼ਾਨ, ਸੜਕ ਕਿਨਾਰੇ ਭੱਠੀ ਬਣੀ ਲੋਕਾਂ ਲਈ ਮੁਸੀਬਤ
ਲੁਧਿਆਣਾ ਜਸਦੀਪ ਵਰਤੀ ਆ ਪੰਜਾਬੀ ਦਰਪਨ : ਇਲਾਕੇ ਵਿੱਚ ਸਥਿਤ ਰਾਧਾ ਪ੍ਰੋਸੈਸਰ ਡਾਇੰਗ ਯੂਨਿਟ ਕਾਰਨ ਆਸ-ਪਾਸ ਦੇ ਲੋਕਾਂ ਅਤੇ ਰਾਹਗੀਰਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰਾਧਾ ਪ੍ਰੋਸੈਸਰ ਡਾਇੰਗ
ਦੇ ਸਾਹਮਣੇ ਸੜਕ ਦੇ ਬਿਲਕੁਲ ਨਾਲ ਚੱਲਣ ਵਾਲੀ ਭੱਠੀ ਅਤੇ ਉੱਥੇ ਸਾੜੀ ਜਾ ਰਹੀ ਅੱਗ ਕਾਰਨ ਗਰਮ ਹਵਾ ਅਤੇ ਧੂੰਆਂ ਸਿੱਧਾ ਸੜਕ ਵੱਲ ਆਉਂਦਾ ਹੈ।
ਸਥਾਨਕ ਲੋਕਾਂ ਅਨੁਸਾਰ, ਸੜਕ ਤੋਂ ਲੰਘਣ ਸਮੇਂ ਭੱਠੀ ਦੀ ਅੱਗ ਸ਼ਰੇਆਮ ਦਿਖਾਈ ਦਿੰਦੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਗਰਮ ਹਵਾ ਗਰਮ ਸੇਕ, ਧੂੰਏਂ ਅਤੇ ਹੋਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਰਾਧਾ ਪ੍ਰੋਸੈਸਰ ਡਾਇੰਗ ਵਿੱਚੋਂ ਉੱਡ ਕੇ ਆਉਣ ਵਾਲੀ ਕਾਲੀ ਰਾਖ ਅਤੇ ਪ੍ਰਦੂਸ਼ਿਤ ਧੂੰਆਂ ਮੁਹੱਲੇ ਵਿੱਚ ਫੈਲ ਰਿਹਾ ਹੈ, ਜਿਸ ਕਾਰਨ ਆਮ ਲੋਕਾਂ ਦਾ ਰਹਿਣਾ ਅਤੇ ਆਉਣਾ-ਜਾਣਾ ਮੁਸ਼ਕਲ ਹੋ ਰਿਹਾ ਹੈ।
ਇਲਾਕਾ ਨਿਵਾਸੀਆਂ ਸੰਦੀਪ ਪ੍ਰੇਮ ਸੁਰਜੀਤ ਵਿਜੇ ਵਿੱਕੀ ਰੋਸ਼ਨ ਨੇ ਸਬੰਧਤ ਵਿਭਾਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਧਾ ਪ੍ਰੋਸੈਸਰ ਡਾਇੰਗ ਦੀ ਜਾਂਚ ਕੀਤੀ ਜਾਵੇ ਅਤੇ ਸੜਕ ਦੇ ਸਾਹਮਣੇ ਅੱਗ, ਧੂੰਏਂ ਅਤੇ ਪ੍ਰਦੂਸ਼ਣ ਸਬੰਧੀ ਬਣ ਰਹੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਰਾਹਗੀਰਾਂ ਅਤੇ ਮੁਹੱਲਾ ਵਾਸੀਆਂ ਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ।



