Breaking NewsPunjab

ਰਾਧਾ ਪ੍ਰੋਸੈਸਰ ਡਾਇੰਗ ਯੂਨਿਟ ਕਾਰਨ ਇਲਾਕਾ ਵਾਸੀ ਤੇ ਰਾਹਗੀਰ ਪ੍ਰੇਸ਼ਾਨ, ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਜਾਂਚ ਦੀ ਮੰਗ

ਲੁਧਿਆਣਾ। (ਜਸਦੀਪ) ਲੁਧਿਆਣਾ ਦੇ ਇਲਾਕੇ ਵਿੱਚ ਸਥਿਤ ਰਾਧਾ ਪ੍ਰੋਸੈਸਰ ਡਾਇੰਗ ਯੂਨਿਟ ਕਾਰਨ ਆਸ-ਪਾਸ ਦੇ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਕਥਿਤ ਤੌਰ ’ਤੇ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਅਨੁਸਾਰ ਡਾਇੰਗ ਯੂਨਿਟ ਦੇ ਬਿਲਕੁਲ ਸਾਹਮਣੇ ਸੜਕ ਦੇ ਨਾਲ ਚੱਲ ਰਹੀ ਭੱਠੀ ਵਿੱਚ ਸਾੜੀ ਜਾ ਰਹੀ ਅੱਗ ਕਾਰਨ ਗਰਮ ਹਵਾ ਅਤੇ ਧੂੰਆਂ ਸਿੱਧਾ ਸੜਕ ਵੱਲ ਆ ਰਿਹਾ ਹੈ।

ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਤੋਂ ਲੰਘਣ ਸਮੇਂ ਭੱਠੀ ਦੀ ਅੱਗ ਸਾਫ਼ ਦਿਖਾਈ ਦਿੰਦੀ ਹੈ, ਜਿਸ ਕਾਰਨ ਰਾਹਗੀਰਾਂ ਨੂੰ ਗਰਮ ਹਵਾ ਦੇ ਸੇਕ, ਧੂੰਏਂ ਅਤੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਡਾਇੰਗ ਯੂਨਿਟ ਵਿੱਚੋਂ ਉੱਡ ਕੇ ਆਉਣ ਵਾਲੀ ਕਾਲੀ ਰਾਖ ਅਤੇ ਪ੍ਰਦੂਸ਼ਿਤ ਧੂੰਆਂ ਮੁਹੱਲੇ ਵਿੱਚ ਫੈਲਣ ਕਾਰਨ ਲੋਕਾਂ ਦਾ ਰਹਿਣਾ ਅਤੇ ਸੜਕ ਤੋਂ ਆਉਣਾ-ਜਾਣਾ ਵੀ ਮੁਸ਼ਕਲ ਹੋ ਰਿਹਾ ਹੈ।

ਇਸ ਸਬੰਧੀ ਇਲਾਕਾ ਨਿਵਾਸੀਆਂ ਸੰਦੀਪ, ਪ੍ਰੇਮ, ਸੁਰਜੀਤ, ਵਿਜੇ, ਵਿੱਕੀ ਅਤੇ ਰੋਸ਼ਨ ਨੇ ਸਬੰਧਤ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਰਾਧਾ ਪ੍ਰੋਸੈਸਰ ਡਾਇੰਗ ਯੂਨਿਟ ਦੀ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾਵੇ।

ਉਨ੍ਹਾਂ ਮੰਗ ਕੀਤੀ ਕਿ ਸੜਕ ਦੇ ਸਾਹਮਣੇ ਚੱਲ ਰਹੀ ਭੱਠੀ, ਅੱਗ, ਧੂੰਏਂ ਅਤੇ ਕਾਲੀ ਰਾਖ ਕਾਰਨ ਪੈਦਾ ਹੋ ਰਹੀ ਸਮੱਸਿਆ ਦਾ ਗੰਭੀਰਤਾ ਨਾਲ ਨੋਟਿਸ ਲੈ ਕੇ ਨਿਯਮਾਂ ਅਨੁਸਾਰ ਲੋੜੀਂਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਇਸ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।

Related Articles

2

Back to top button