ਪੀਪਲ ਵੈਲਫੇਅਰ ਸੋਸਾਇਟੀ ਵੱਲੋਂ ਮੀਟਿੰਗ ਦਾ ਆਯੋਜਨ, ਡਾਕਟਰ ਜੇ.ਪੀ. ਸ਼ੂਰ ਨੂੰ ਸਨਮਾਨਿਤ ਕੀਤਾ ਗਿਆ
ਅੰਮ੍ਰਿਤਸਰ, (ਕੰਵਲਜੀਤ ਸਿੰਘ)
ਅੰਮ੍ਰਿਤਸਰ ਅੰਦਰੂਨ ਹਾਥੀ ਗੇਟ – ਪੀਪਲ ਵੈਲਫੇਅਰ ਸੋਸਾਇਟੀ ਵੱਲੋਂ ਸ਼ੂਰ ਹੋਸਪਿਟਲ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੌਕੇ `ਸੋਸਾਇਟੀ ਦੇ ਪ੍ਰਧਾਨ ਡਾਕਟਰ ਜੇ.ਪੀ. ਸ਼ੂਰ ਜੀ ਨੂੰ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਉਣ ਲਈ ਸੋਸਾਇਟੀ ਦੇ ਚੇਅਰਮੈਨ ਐਡਵੋਕੇਟ ਕੰਵਰ ਰਜਿੰਦਰ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਡਾਕਟਰ ਸ਼ੂਰ ਦੀ ਕਾਰਜ ਸ਼ੈਲੀ ਅਤੇ ਸਮਾਜਿਕ ਸੇਵਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਇਹ ਸਨਮਾਨ ਪ੍ਰਦਾਨ ਕੀਤਾ ਗਿਆ।
ਇਸ ਮੌਕੇ, ਪੀਪਲ ਵੈਲਫੇਅਰ ਸੋਸਾਇਟੀ ਵੱਲੋਂ ਸਲਾਨਾ ਨਿਊਜ਼ ਬੁਲੇਟਿਨ ਕੈਲੰਡਰ ਵੀ ਜਾਰੀ ਕੀਤਾ ਗਿਆ। ਮੀਟਿੰਗ ਵਿੱਚ ਸੋਸਾਇਟੀ ਦੇ ਮੈਂਬਰ ਵਰਿੰਦਰ ਸੰਧੂ, ਹਰਭਜਨ ਸਿੰਘ ਬੱਗਾ, ਮੁਖਤਿਆਰ ਸਿੰਘ, ਗੋਪਾਲ ਕ੍ਰਿਸ਼ਨ, ਸੁਰੇਸ਼ ਸੇਠੀ, ਰਿਪਨ ਸੱਚਦੇਵਾ, ਕੁਲਦੀਪ ਕਾਕਾ, ਗੌਰਵ ਮਹਿਰਾ, ਦਿਨੇਸ਼ ਕੁਮਾਰ, ਗਜਿੰਦਰ ਸਿੰਘ ਅਤੇ ਕੁਲਦੀਪ ਸਿੰਘ ਸਮੇਤ ਹੋਰ ਸਦੱਸ ਹਾਜ਼ਰ ਰਹੇ।
ਇਸ ਸਮਾਗਮ ਵਿੱਚ ਸ਼ੂਰ ਹੋਸਪਿਟਲ ਦੇ ਪ੍ਰਤੀਨਿਧੀ ਡਾਕਟਰ ਦੀਪਕ ਸ਼ੂਰ, ਡਾਕਟਰ ਸੂਰਜ ਸੂਰ, ਪ੍ਰਿੰਸੀਪਲ ਡਾਕਟਰ ਜੇ.ਪੀ. ਸ਼ੂਰ ਅਤੇ ਜਨਰਲ ਸਕੱਤਰ ਪ੍ਰੇਮ ਸ਼ਰਮਾ ਵੀ ਸ਼ਾਮਲ ਸਨ। ਇਸ ਤੋਂ ਇਲਾਵਾ, ਕੌਂਸਲਰ ਗੁਲਜਾਰੀ ਲਾਲ ਸਮੇਤ ਕਈ ਪ੍ਰਮੁੱਖ ਵਿਅਕਤੀ ਮੌਜੂਦ ਰਹੇ।
ਮੀਟਿੰਗ ਦੌਰਾਨ ਪੀਪਲ ਵੈਲਫੇਅਰ ਸੋਸਾਇਟੀ ਦੇ ਭਵਿੱਖ ਦੇ ਪ੍ਰੋਜੈਕਟਾਂ ਅਤੇ ਸਮਾਜਿਕ ਸੇਵਾਵਾਂ `ਤੇ ਵੀ ਚਰਚਾ ਕੀਤੀ ਗਈ।



