Breaking NewsNews
Trending

ਜ਼ਿਲਾ ਪ੍ਰਸ਼ਾਸਨ ਧਰਨੇ ਪ੍ਰਦਰਸ਼ਨ ਲਈ ਵੱਖਰੀ ਥਾਂ ਨਿਰਧਾਰਿਤ ਕਰੇ:ਡਿੰਪੀ ਚੌਹਾਨ

(ਹਾਲ ਗੇਟ ਦੇ ਆਲੇ ਦੁਆਲੇ ਪ੍ਰਦਰਸ਼ਨਾਂ ਤੇ ਰੋਕ ਲਗਾਈ ਜਾਵੇ)

ਅੰਮ੍ਰਿਤਸਰ, 5 ਅਪ੍ਰੈਲ 2026 (ਸੁਖਬੀਰ ਸਿੰਘ)

ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਤੇ ਟਰੇਡ ਕਮਿਸ਼ਨ ਵਿਧਾਨ ਸਭਾ ਨੌਰਥ ਦੇ ਮੈਂਬਰ ਅਸ਼ੋਕ ਡਿੰਪੀ ਚੌਹਾਨ ਨੇ ਇੱਕ ਪ੍ਰੈਸ ਬਿਆਨ ਰਾਹੀਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਸ਼ਹਿਰ ਦੇ ਸਭ ਤੋਂ ਵਿਅਸਤ ਇਲਾਕਾ ਹਾਲ ਗੇਟ ਜੋ ਕਿ ਸ਼ਹਿਰ ਦੀ ਜੀਵਨ ਰੇਖਾ ਵਜੋਂ ਜਾਣਿਆ ਜਾਂਦਾ ਹੈ। ਏਥੇ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਵੱਲੋਂ  ਧਰਨੇ ਮੁਜਹਰੇ ਅਤੇ ਪੁਤਲੇ ਫੂਕੇ ਜਾਂਦੇ ਹਨ। ਜਿਸ ਨਾਲ ਸ਼ਹਿਰ ਵਾਸੀਆਂ ਨੂੰ ਬਹੁਤ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਿਸ ਪ੍ਰਸ਼ਾਸਨ ਅਤੇ ਜ਼ਿਲ੍ਾ ਪ੍ਰਸ਼ਾਸਨ ਨੂੰ ਇਸ ਉੱਪਰ ਸਖਤ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।ਅਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਉਹਨਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਵਿਰੋਧ ਕਰਨਾ ਹਰ ਕਿਸੇ ਦਾ ਅਧਿਕਾਰ ਹੈ ਪਰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਲਈ ਵੀ ਕੋਈ ਵੱਖਰੀ ਥਾਂ ਨਿਰਧਾਰਿਤ ਕੀਤੀ ਜਾਵੇ। ਜਿੱਥੇ ਲੋਕ ਆਪਣੇ ਹੱਕਾਂ ਲਈ ਰੋਸ ਮੁਜਹਿਰੇ ਅਤੇ ਪੁਤਲੇ ਫੂਕ ਕਿ ਆਪਣੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾ ਸਕਣ। ਡਿੰਪੀ ਚੌਹਾਨ ਨੇ ਦੱਸਿਆ ਕਿ ਹਾਲ ਗੇਟ ਸਭ ਤੋਂ ਵਿਅਸਤ ਇਲਾਕਾ ਹੋਣ ਕਾਰਨ ਜਿੱਥੇ ਦਿਨ ਭਰ ਲੋਕ ਆਉਂਦੇ ਜਾਂਦੇ ਹਨ ਉੱਥੇ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਜੋ ਕਿ ਸ਼੍ਰੀ ਦੁਰਗਿਆਨਾ ਮੰਦਰ ਸ੍ਰੀ ਹਰਿਮੰਦਰ ਸਾਹਿਬ ਅਟਾਰੀ ਬਾਘਾ ਬਾਰਡਰ ਜਲਿਆਂਵਾਲਾ ਬਾਗ ਅਤੇ ਸ੍ਰੀ ਰਾਮ ਤੀਰਥ ਸਮੇਤ ਹੋਰ ਥਾਵਾਂ ਤੇ ਮੱਥਾ ਟੇਕਣ ਆਉਂਦੇ ਹਨ। ਇਹਨਾਂ ਧਰਨਿਆਂ ਕਾਰਨ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹਨਾਂ ਧਰਨਿਆਂ ਕਾਰਨ ਸਮੁੱਚੀ ਟਰੈਫਿਕ ਵਿਵਸਥਾ ਠੱਪ ਹੋ ਜਾਂਦੀ ਹੈ। ਉਹਨਾਂ ਸ਼ਹਿਰ ਦੇ ਜਿੰਮੇਵਾਰ ਨਾਗਰਿਕਾ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹਾਲ ਗੇਟ ਨੇੜੇ ਧਰਨਾ ਦੇਣ ਤੋਂ ਗੁਰੇਜ ਕਰਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button