ਮਕਬੂਲਪੁਰਾ ਫੋਕਲ ਪੁਆਇੰਟ ਵਿਖੇ ਯਾਦਗਾਰੀ ਗੇਟ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਨੇ ਕੀਤਾ ਉਦਘਾਟਨ
ਅੰਮ੍ਰਿਤਸਰ, 03 ਮਈ 2026 (ਮਨਜੀਤ ਸਿੰਘ, ਅਭਿਨੰਦਨ ਸਿੰਘ)
ਅੱਜ ਅੰਮ੍ਰਿਤਸਰ ਦੇ ਮਕਬੂਲਪੁਰਾ ਫੋਕਲ ਪੁਆਇੰਟ ਵਿਖੇ ਯਾਦਗਾਰੀ ਗੇਟ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਉਦਘਾਟਨ ਦਸਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਡੀ ਅਤੇ ਜਥੇਦਾਰ ਬਾਬਾ ਨਾਰਾਇਣ ਸਿੰਘ ਜੀ ਦੀ ਦੇਖਰੇਖ ਹੇਠ ਸਮੂਹ ਇਲਾਕਾ ਵਾਸੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਲਾਕਾ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਪਿਛਲੇ ਲੰਬੇ ਸਮੇਂ ਤੋਂ ਇਲਾਕਾ ਵਾਸੀਆਂ ਦੀ ਇਹ ਮੰਗ ਸੀ ਕਿ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਦਾ ਯਾਦਗਾਰੀ ਗੇਟ ਇਲਾਕੇ ਵਿੱਚ ਬਣਨਾ ਚਾਹੀਦਾ ਹੈ। ਇਹ ਮੰਗ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਅੱਗੇ ਸਮੂਹ ਇਲਾਕਾ ਵਾਸੀਆਂ ਵੱਲੋਂ ਰੱਖੀ ਗਈ ।
ਸੋ ਅੱਜ ਸਤਿਕਾਰਯੋਗ ਨਿਹੰਗ ਸਿੰਘ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਅਤੇ ਵਾਲਮੀਕੀ ਭਾਈਚਾਰੇ ਦੇ ਨਾਲ ਨਾਲ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਇਸ ਗੇਟ ਦਾ ਉਦਘਾਟਨ ਕੀਤਾ ਗਿਆ ਅਤੇ ਇਸ ਗੇਟ ਦਾ ਨਾਂ ਬਾਬਾ ਜੀਵਨ ਸਿੰਘ ਜੀ ਗੇਟ ਰੱਖਿਆ ਗਿਆ।
ਇਸ ਮੌਕੇ ਉਚੇਚੇ ਤੌਰ ਤੇ ਦਸ਼ਮੇਸ਼ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਡੀ ,ਬਾਬਾ ਜਥੇਦਾਰ ਬਾਬਾ ਨਰਾਇਣ ਸਿੰਘ ਜੀ, ਜਥੇਦਾਰ ਬਾਬਾ ਨਰਿੰਦਰ ਸਿੰਘ ਜੀ, ਜਥੇਦਾਰ ਬਾਬਾ ਲਵਪ੍ਰੀਤ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ, ਅਮਰਜੀਤ ਸਿੰਘ ਬੱਬੂ ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ,ਵਾਲਮੀਕਿ ਤੀਰਥ ਸਤਿਗੁਰ ਗਿਆਨ ਨਾਥ ਆਸ਼ਰਮ ਤੋਂ ਕੁਲਦੀਪ ਸਿੰਘ ਮਕਬੂਲਪੁਰਾ, ਕੌਂਸਲਰ ਸਰਦਾਰ ਅਮ੍ਰਿਤਪਾਲ ਸਿੰਘ, ਕੌਂਸਲਰ ਸਰਦਾਰ ਭੁਪਿੰਦਰ ਸਿੰਘ ਰਾਹੀ, ਰਣਜੀਤ ਸਿੰਘ ਪ੍ਰਿੰਸੀਪਲ,ਸਰਦਾਰ ਅਮਰੀਕ ਸਿੰਘ ਮੱਲੀ ,ਸਰਦਾਰ ਪਵਿੱਤਰ ਸਿੰਘ,ਬਾਬਾ ਕੁਲਵਿੰਦਰ ਸਿੰਘ, ਸਰਦਾਰ ਬਲਬੀਰ ਸਿੰਘ ਮੀਰਾਕੋਟ, ਵਿਸ਼ਾਲ ਸਿੰਘ, ਸਰਦਾਰ ਪ੍ਰਗਟ ਸਿੰਘ ਅਤੇ ਹੋਰ ਅਨੇਕਾਂ ਸਾਥੀ ਹਾਜ਼ਰ ਸਨ।


