Breaking NewsNews
Trending
ਟਿੰਝਣੀ ਜਠੇਰਿਆਂ ਦਾ ਸਲਾਨਾ ਮੇਲਾ 22 ਜੂਨ ਦਿਨ ਸੋਮਵਾਰ ਪਿੰਡ ਵਰਪਾਲ ਵਿਖੇ ਸ਼ਰਧਾ ਅਤੇ ਉਤਸਹ ਨਾਲ ਮਨਾਇਆ ਜਾ ਰਿਹਾ ਹੈ

ਅੰਮ੍ਰਿਤਸਰ, 18 ਜੂਨ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਟਿੰਝਣੀ ਪਰਿਵਾਰ ਜਠੇਰਿਆਂ ਦਾ ਸਲਾਨਾ ਮੇਲਾ ਪਿੰਡ ਵਰਪਾਲ ਵਿਖੇ 22 ਜੂਨ ਨੂੰ ਹਰ ਸਾਲ ਦੀ ਤਰਾਂ ਇਸ ਵਾਰ ਵੀ ਟਿੰਝਣੀ ਜਠੇਰਿਆਂ ਦਾ ਸਲਾਨਾ ਮੇਲਾ 22 ਜੂਨ ਦਿਨ ਸੋਮਵਾਰ ਪਿੰਡ ਵਰਪਾਲ ਵਿਖੇ ਸ਼ਰਧਾ ਅਤੇ ਉਤਸਹ ਨਾਲ ਮਨਾਇਆ ਜਾ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਿੰਝਣੀ ਜਠੇਰੇ ਸਾਹਿਬ ਵੈਲਫੇਅਰ ਸੁਸਾਇਟੀ ਦੇ ਮੁੱਖ ਪ੍ਰਬੰਧਕ ਲਵਿੰਦਰ ਸ਼ਰਮਾ ਵਰਪਾਲ ਨੇ ਦੱਸਿਆ ਕਿ 22 ਜੂਨ ਨੂੰ ਮੇਲੇ ਦੀ ਸ਼ੁਰੂਆਤ ਸਵੇਰੇ 11 ਵਜੇ ਹਵਨ ਯੱਗ ਨਾਲ ਹੋਵੇਗੀ ਇਸ ਤੋਂ ਉਪਰੰਤ ਦੇਸ਼ ਭਰ ਵਿੱਚੋ ਆਉਣ ਵਾਲੇ ਟਿੰਝਣੀ ਪਰਿਵਾਰ ਆਪਣੇ ਕੁੱਲ ਦੇਵਤਾ ਦੀ ਪੂਜਾ ਕਰਨਗੇ ।ਉਹਨਾ ਦਸਿਆ ਕਿ 12 ਵਜੇ ਪੂਰਨ ਅਹੂਤੀ ਦੇ ਬਾਅਦ ਕੀਰਤਨ ਤੇ ਵਿਸ਼ਾਲ ਭੰਡਾਰਾ ਹੋਵੇਗਾ ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰ ਲਖਬੀਰ ਚੰਦ,ਕੁਲਦੀਪ ਰਾਜ,ਵਰਿੰਦਰ ਸਰਮਾ ਸੁਦੇਸ਼ ਕੁਮਾਰ, ਮਹਿੰਦਰ ਪਾਲ, ਨੱਥਾ ਸਿੰਘ, ਅਤੇ ਆਸ਼ੂ ਸ਼ਰਮਾ ਆਦਿ ਮੌਜੂਦ ਸਨ ।



