AmritsarBreaking NewsE-PaperEducation‌Local News
Trending

ਨਿਜੀ ਸਕੂਲ ਫੀਸਾਂ, ਕਿਤਾਬਾਂ ਅਤੇ ਯੂਨੀਫਾਰਮ ਸਬੰਧੀ ਨਿਯਮਾਂ ਦਾ ਪਾਲਣ ਕਰਨਾ ਯਕੀਨੀ ਬਣਾਉਣ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ 27 ਮਾਰਚ 2025 (ਕੰਵਲਜੀਤ ਸਿੰਘ, ਅਭਿਨੰਦਨ ਸਿੰਘ)

ਸਕੂਲਾਂ ਵਿੱਚ ਚੱਲ ਰਹੇ ਦਾਖਲੇ ਤੇ ਨਵੇਂ ਸੈਸ਼ਨ ਮੌਕੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਕਿਤਾਬਾਂ ਅਤੇ ਯੂਨੀਫਾਰਮ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਅਤੇ ਜਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਨੂੰ ਜਾਰੀ ਕੀਤੇ ਗਏ ਪੱਤਰ ਵਿੱਚ ਹਿਦਾਇਤ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਜਿਲੇ ਦੇ ਸਕੂਲ ਪੰਜਾਬ ਸਰਕਾਰ ਵੱਲੋਂ ਫੀਸਾਂ , ਕਿਤਾਬਾਂ ਅਤੇ ਯੂਨੀਫਾਰਮ ਦੇ ਮੁੱਦੇ ਉੱਤੇ ਜਾਰੀ ਕੀਤੀ ਗਈਆ ਹਦਾਇਤਾਂ ਦੀ ਇਂਨ ਬਿਨ ਪਾਲਣਾ ਕਰਨੀ ਯਕੀਨੀ ਬਣਾਉਣ।

ਆਪਣੇ ਪੱਤਰ ਵਿੱਚ ਉਹਨਾਂ ਨੇ ਲਿਖਿਆ ਕਿ ਪੰਜਾਬ ਸਰਕਾਰ ਨੇ ਨਿੱਜੀ ਸਕੂਲਾਂ ਸਬੰਧੀ ਪੰਜਾਬ ਫੀਸ ਰੈਗੂਲੇਸ਼ਨ ਐਕਟ ਬਣਾਇਆ ਹੈ ਅਤੇ ਦਾਖਲੇ ਦੇ ਇਹਨਾਂ ਦਿਨਾਂ ਵਿੱਚ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਸਕੂਲ ਆਪਣੀ ਵੈੱਬਸਾਈਟ ਉੱਤੇ ਫੀਸਾਂ ਦਾ ਵਿਸਥਾਰ ਜਰੂਰ ਲੋਕਾਂ ਦੀ ਸਹੂਲਤ ਲਈ ਪਾਵੇ ।

ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਅੱਜ ਕੱਲ ਬੱਚਿਆਂ ਵੱਲੋਂ ਖਰੀਦੀਆਂ ਜਾ ਰਹੀਆਂ ਸਕੂਲਾਂ ਦੀਆਂ ਕਿਤਾਬਾਂ ਅਤੇ ਯੂਨੀਫਾਰਮ ਲਈ ਵੀ ਇਹ ਯਕੀਨੀ ਬਣਾਇਆ ਜਾਵੇ ਕਿ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦੀ ਸਹੂਲਤ ਲਈ ਕਿਤਾਬਾਂ ਅਤੇ ਯੂਨੀਫਾਰਮ ਸਕੂਲ ਆਪਣੇ ਡਿਸਪਲੇ ਬੋਰਡ ਅਤੇ ਵੈੱਬਸਾਈਟ ਉੱਤੇ ਦੇਵੇ ਨਾ ਕਿ ਬੱਚਿਆਂ ਨੂੰ ਨਿਸ਼ਚਿਤ ਦੁਕਾਨਾਂ ਤੋਂ ਕਿਤਾਬਾਂ ਤੇ ਯੂਨੀਫਾਰਮ ਲੈਣ ਲਈ ਮਜਬੂਰ ਕੀਤਾ ਜਾਵੇ।

ਉਹਨਾਂ ਇਹ ਵੀ ਲਿਖਿਆ ਕਿ ਇਸ ਤੋਂ ਇਲਾਵਾ ਸਾਰੇ ਨਿੱਜੀ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੈਲਪ ਲਾਈਨ ਨੰਬਰ ਸੁਖਪਾਲ ਸਿੰਘ 8054051154 ਅਤੇ ਧਰਮਿੰਦਰ ਸਿੰਘ ਦ ਸੰਪਰਕ ਨੰਬਰ 9888887666 ਆਪਣੇ ਸਕੂਲ ਦੀ ਵੈੱਬਸਾਈਟ ਅਤੇ ਡਿਸਪਲੇ ਬੋਰਡ ਉੱਤੇ ਜਰੂਰ ਪਬਲਿਸ਼ ਕਰਨ ਤਾਂ ਜੋ ਜੇਕਰ ਕਿਸੇ ਬੱਚੇ ਜਾਂ ਉਸ ਦੇ ਮਾਤਾ ਪਿਤਾ ਨੂੰ ਉਕਤ ਵਿਸ਼ਿਆਂ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਤੁਰੰਤ ਉਕਤ ਨੋਡਲ ਅਧਿਕਾਰੀਆਂ ਦੇ ਜਾਣਕਾਰੀ ਵਿੱਚ ਲਿਆ ਸਕੇ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button