AmritsarBreaking NewsDPRO NEWSE-Paper‌Local NewsPolitical NewsPunjab
Trending

ਲੋਕ ਨਿਰਮਾਣ ਮੰਤਰੀ ਨੇ ਕਰੀਬ 92 ਲੱਖ ਰੁਪਏ ਦੀ ਲਾਗਤ ਨਾਲ ਬਣਣ ਵਾਲੀਆਂ ਸੜਕਾਂ ਦਾ ਕੀਤਾ ਉਦਘਾਟਨ

ਪਿੰਡ ਅਮਰਕੋਟ ਅਤੇ ਪਿੰਡ ਨੰਗਲ ਦਿਆਲ ਦੀਆਂ ਸੜਕਾਂ ਦੀ ਕੀਤੀ ਜਾਵੇਗੀ ਨਵੀ ਉਸਾਰੀ

ਅੰਮ੍ਰਿਤਸਰ,24 ਅਪ੍ਰੈਲ 2025 (ਕੰਵਲਜੀਤ ਸਿੰਘ – ਅਭਿਨੰਦਨ ਸਿੰਘ)

ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਵੱਚਨਬੱਧ ਹੈ ਅਤੇ ਕਿਸੇ ਵੀ ਸੂਬੇ ਦੀ ਤਰੱਕੀ ਸੜਕਾਂ ਦੇ ਜਾਲ ਤੋ ਪਤਾ ਲੱਗਦੀ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰ੍ਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਅੱਜ ਜੰਡਿਆਲਾ ਗੁਰੂ ਹਲਕੇ ਅਧੀਨ ਪੈਦੀਆਂ ਵੱਖ ਵੱਖ ਸੜਕਾਂ ਦਾ ਉਦਘਾਟਨ ਕਰਨ ਸਮੇ ਕੀਤਾ।

ਲੋਕ ਨਿਰਮਾਣ ਮੰਤਰੀ ਨੇ ਦੱਸਿਆ ਕਿ ਸਪੈਸ਼ਨ ਅਸੈਸਮੈਟ ਸਕੀਮ ਅਧੀਨ ਇੰਨ੍ਹਾ ਸੜਕਾ ਦਾ ਨਿਰਮਾਣ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇੰਨ੍ਹਾਂ ਸੜਕਾਂ ਉਪਰ 91 ਲੱਖ 70 ਹਜ਼ਾਰ ਰੁਪਏ ਖ਼ਰਚ ਆਉਣਗੇ। ਉਨਾਂ ਦੱਸਿਆ ਕਿ ਇੰਨ੍ਹਾਂ ਸੜਕਾਂ ਦੀ ਉਸਾਰੀ ਹੋਣ ਨਾਲ ਇਥੋ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ।

ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਜ਼ੰਡਿਆਲਾਗੁਰੂ ਹਲਕੇ ਦੀ ਕੋਈ ਸਾਰ ਨਹੀ ਲਈ,ਜਿਸ ਕਰਕੇ ਇਹ ਹਲਕਾ ਪਿਛੜਿਆਂ ਹੀ ਰਹਿ ਗਿਆ ਸੀ। ਉਨਾਂ ਕਿਹਾ ਕਿ ਜਦੋ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਜੰਡਿਆਲਾ ਹਲਕਾ ਵਿਕਾਸ ਦੇ ਕਾਰਜਾਂ ਵਿਚ ਸਭ ਤੋ ਅੱਗੇ ਹੈ ਅਤੇ ਜੰਡਿਆਲਾ ਗੁਰੂ ਦੇ ਹਲਕੇ ਨੂੰ ਸ਼ਹਿਰਾਂ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸ: ਈ.ਟੀ.ਓ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੰਡਿਆਲਾ ਗੁਰੂ ਹਲਕੇ ਅਧੀਨ ਪੈਦੇ ਪਿੰਡ ਅਮਰਕੋਟ ਦੇ ਅਧੀਨ ਪੈਦੀ ਸੜਕ ਰੱਖ ਦੇਵੀਦਾਸਪੁਰਾ ਜਿਸਦੀ ਲੰਬਾਈ 0.700 ਕਿਲੋਮੀਟਰ ਹੈ ਦੀ 34.37 ਲੱਖ ਰੁਪਏ ਨਾਲ ਨਵੀ ਉਸਾਰੀ ਅਤੇ ਪਿੰਡ ਨੰਗਲ ਦਿਆਲ ਵਿਖੇ ਨਵੀ ਫਿਰਨੀ ਪਿੰਡ ਨੰਗਲ ਦਿਆਲ ਤੋ ਵੱਖ ਵੱਖ ਡੇਰੇ ਤੱਕ ਜਾਂਦੀਆਂ ਸੜਕਾਂ ਦੀ ਉਸਾਰੀ ਕੀਤੀ ਜਾਵੇਗੀ ਜਿਸ ਤੇ 57.33 ਲੱਖ ਰੁਪਏ ਖ਼ਰਚ ਆਉਣਗੇ। ਉਨ੍ਹਾਂ ਦੱਸਿਆ ਕਿ ਸਾਰੇ ਕੰਮ ਸਬੰਧਤ ਠੇਕੇਦਾਰਾਂ ਨੂੰ ਅਲਾਟ ਹੋ ਚੁੱਕੇ ਹਨ ਅਤੇ ਇੰਨ੍ਹਾਂ ਸਾਰੇ ਕੰਮਾਂ ਦੀ ਮਿਆਦ 6 ਮਹੀਨੇ ਦੀ ਹੋਵੇਗੀ।

ਲੋਕ ਨਿਰਮਾਣ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇ਼ਸ ਦਿੰਦਿਆਂ ਕਿਹਾ ਕਿ ਕੰਮਾਂ ਵਿਚ ਕੋਈ ਕੁਤਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਸਾਰੇ ਕੰਮ ਗੁਣਵਤਾ ਭਰਪੂਰ ਹੋਣੇ ਚਾਹੀਦੇ ਹਨ। ਉਨ੍ਹਾਂ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਸਾਰੇ ਵਿਕਾਸ ਕਾਰਜ ਮਿਥੇ ਸਮੇ ਦੇ ਅੰਦਰ ਅੰਦਰ ਮੁਕੰਮਲ ਕੀਤੇ ਜਾਣ ਅਤੇ ਵਿਕਾਸ ਕਾਰਜਾਂ ਸਮੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਉਣ ਦਿੱਤੀ ਜਾਵੇ।

ਇਸ ਮੌਕੇ ਚੇਅਰਮੈਨ ਸੂਬੇਦਾਰ ਛਨਾਖ ਸਿੰਘ, ਸਤਿੰਦਰ ਸਿੰਘ, ਰੋਬਿਨ ਸਿੰਘ, ਸ਼ਮਸ਼ੇਰ ਸਿੰਘ , ਸਰਪੰਚ ਪਿੰਡ ਨੰਗਲ ਦਿਆਲ ਸਿੰਘ ਪਵਨਦੀਪ ਕੌਰ, ਸਰਪੰਚ ਪਿੰਡ ਜੰਡ ਹਰਪ੍ਰੀਤ ਸਿੰਘ, ਸਰਪੰਚ ਪਿੰਡ ਜੰਡ ਹਰਪ੍ਰੀਤ ਸਿੰਘ, ਤਰਸੇਮ ਸਿੰਘ ਸਾਬਕਾ ਸਰਪੰਚ, ਮਨਿੰਦਰ ਸਿੰਘ ਸਾਬਾ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਕੇਵਲ ਸਿੰਘ, ਅਮਰੀਕ ਸਿੰਘ ਹਾਜ਼ਰ ਸਨ

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button