AmritsarBreaking NewsCrimeDPRO NEWSE-Paper‌Local NewsPolice NewsPunjab
Trending

ਪਾਕਿਸਤਾਨ ਨੂੰ ਖੁਫੀਆ ਜਾਣਕਾਰੀ ਭੇਜਣ ਵਾਲੇ ਦੋ ਵਿਅਕਤੀ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਗ੍ਰਿਫਤਾਰ

ਅੰਮ੍ਰਿਤਸਰ, 04 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)

ਭਾਰਤ ਪਾਕਿਸਤਾਨ ਸਰਹੱਦ ਉੱਤੇ ਪੈਦਾ ਹੋਏ ਤਨਾਅ ਦੌਰਾਨ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਮੁਸਤੈਦੀ ਤੋਂ ਕੰਮ ਵਿਖਾਉਂਦੇ ਹੋਏ ਸਰਹੱਦੀ ਪੱਟੀ ਵਿੱਚ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਭਾਰਤੀ ਫੌਜ, ਬੀਐਸਐਫ, ਪੁਲਿਸ ਅਤੇ ਏਅਰ ਫੋਰਸ ਦੀ ਖੁਫ਼ੀਆ ਜਾਣਕਾਰੀ ਪਾਕਿਸਤਾਨ ਦੇ ਹੈਂਡਲਰ ਨਾਲ ਸਾਂਝੀਆਂ ਕਰਦੇ ਸਨ ।

ਇਸ ਸਬੰਧੀ ਜਾਣਕਾਰੀ ਦਿੰਦੇ ਜਿਲ੍ਹਾ ਪੁਲਿਸ ਮੁਖੀ ਸ ਮਨਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਉੱਤੇ ਸਾਡੀ ਪੁਲਿਸ ਸਰਹੱਦੀ ਪੱਟੀ ਵਿੱਚ ਬਹੁਤ ਚੌਕਸੀ ਨਾਲ ਕੰਮ ਕਰ ਰਹੀ ਹੈ ।

ਉਹਨਾਂ ਦੱਸਿਆ ਕਿ ਇਸੇ ਦੌਰਾਨ ਐਸ ਪੀ ਇਨਵੈਸਟੀਗੇਸ਼ਨ ਸ੍ਰੀ ਅਦਿਤਿਆ ਵਾਰੀਅਰ ਅਤੇ ਡੀਐਸਪੀ ਅਜਨਾਲਾ ਸ੍ਰੀ ਗੁਰਵਿੰਦਰ ਸਿੰਘ ਨੇ ਅਜਨਾਲਾ ਖੇਤਰ ਵਿੱਚੋਂ ਦੋ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ ਜੋ ਕਿ ਭਾਰਤੀ ਰੱਖਿਆ ਫੋਰਸਾਂ ਦੀ ਜਾਣਕਾਰੀ ਵਟਸ ਐਪ ਜ਼ਰੀਏ ਪਾਕਿਸਤਾਨ ਨੂੰ ਭੇਜਦੇ ਸਨ। ਉਹਨਾਂ ਦੱਸਿਆ ਕਿ ਇਹਨਾਂ ਦੀ ਪਛਾਣ ਫਲਕ ਸ਼ੇਰ ਮਸੀਹ ਪੁੱਤਰ ਜਿੰਦਰ ਮਸੀਹ ਅਤੇ ਸੂਰਜ ਮਸੀਹ ਪੁੱਤਰ ਚੁਗਾ ਮਸੀਹ ਵਾਸੀ ਪਿੰਡ ਬੱਲੜਵਾਲ ਥਾਣਾ ਅਜਨਾਲਾ ਵੱਲੋਂ ਹੋਈ ਹੈ ।

ਉਹਨਾਂ ਦੱਸਿਆ ਕਿ ਇਹਨਾਂ ਨਾਲ ਇੱਕ ਹੋਰ ਵਿਅਕਤੀ ਹਰਦੀਪ ਜੋ ਕਿ ਪਹਿਲਾਂ ਹੀ ਐਨਡੀਪੀਐਸ ਐਕਟ ਅਧੀਨ ਜੇਲ ਵਿੱਚ ਹੈ, ਵੀ ਸ਼ਾਮਿਲ ਹੈ। ਉਹਨਾਂ ਦੱਸਿਆ ਕਿ ਅਸੀਂ ਉਕਤ ਕੇਸ ਵਿੱਚ ਇਹਨਾਂ ਤਿੰਨਾਂ ਵਿਅਕਤੀਆਂ ਨੂੰ ਸ਼ਾਮਿਲ ਕਰਦੇ ਹੋਏ ਆਫਿਸ਼ੀਅਲ ਸੀਕਰੇਟ ਐਕਟ ਅਤੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਅਧੀਨ ਕੇਸ ਦਰਜ ਕਰਕੇ ਇਹਨਾਂ ਦੇ ਮੋਬਾਈਲ ਫੋਨ ਜ਼ਬਤ ਕਰ ਲਏ ਹਨ।

ਉਹਨਾਂ ਦੱਸਿਆ ਕਿ ਮੋਬਾਈਲ ਫੋਨਾਂ ਦੀ ਮੁਢਲੀ ਜਾਂਚ ਅਤੇ ਗ੍ਰਿਫਤਾਰ ਦੋਸ਼ੀਆਂ ਕੋਲੋਂ ਹੋਈ ਪੁੱਛਗਿੱਛ ਤੋਂ ਪਤਾ ਲੱਗਾ ਹੈ ਕਿ ਇਹਨਾਂ ਵਿਅਕਤੀਆਂ ਨੂੰ ਭੇਜੀ ਗਈ ਜਾਣਕਾਰੀ ਦੇ ਬਦਲੇ ਪਾਕਿਸਤਾਨ ਵੱਲੋਂ ਪੈਸੇ ਭੇਜੇ ਜਾਂਦੇ ਸਨ ਅਤੇ ਜਾਣਕਾਰੀ ਦੇ ਪੱਧਰ ਦੇ ਅਧਾਰ ਉੱਤੇ ਰਕਮ ਤੈਅ ਹੁੰਦੀ ਸੀ।

ਉਹਨਾਂ ਕਿਹਾ ਕਿ ਅਸੀਂ ਇਹਨਾਂ ਦੋਵਾਂ ਵਿਅਕਤੀਆਂ ਤੋਂ ਇਲਾਵਾ ਹਰਦੀਪ ਨੂੰ ਵੀ ਪ੍ਰੋਡਕਸ਼ਨ ਵਾਰੰਟ ਉੱਤੇ ਲੈ ਕੇ ਪੁੱਛਗਿਛ ਕਰਾਂਗੇ ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾ ਸਕੇ। ਜ਼ਿਲਾ ਪੁਲਿਸ ਮੁਖੀ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਕਿਸੇ ਵੀ ਦੇਸ਼ ਵਿਰੋਧੀ ਗਤੀਵਿਧੀ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਅਸੀਂ ਸਰਹੱਦੀ ਪੱਟੀ ਵਿੱਚ ਕੋਈ ਗਲਤ ਕੰਮ ਜਾਂ ਸਾਜਿਸ਼ ਸਿਰੇ ਨਹੀਂ ਚੜਨ ਦੇਵਾਂਗੇ ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button