ਅੰਮ੍ਰਿਤਸਰ ‘ਚ ਨਸ਼ਾ ਵਿਰੋਧੀ ਮੁਹਿੰਮ ਅਧੀਨ ਵੱਡੀ ਕਾਰਵਾਈ — ਮਾਮਾ-ਭਾਣਜਾ ਕੋਲੋਂ 340 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਬਰਾਮਦ

ਅੰਮ੍ਰਿਤਸਰ, 6 ਮਈ 2025 (ਸੁਖਬੀਰ ਸਿੰਘ – ਅਭਿਨੰਦਨ ਸਿੰਘ)
ਥਾਣਾ ਸੀ ਡਿਵੀਜ਼ਨ ਦੀ ਪੁਲਿਸ ਨੇ ਨਸ਼ਾ ਵਿਰੋਧੀ ਮੁਹਿੰਮ ਹੇਠ ਵੱਡੀ ਸਫਲਤਾ ਹਾਸਲ ਕਰਦਿਆਂ ਮਾਮਾ-ਭਾਣਜਾ ਦੀ ਜੋੜੀ ਨੂੰ ਨਸ਼ਾ ਤਸਕਰੀ ਦੇ ਗੰਭੀਰ ਮਾਮਲੇ ਵਿੱਚ ਕਾਬੂ ਕੀਤਾ ਹੈ। ਦੋਸ਼ੀਆਂ ਕੋਲੋਂ 340 ਗ੍ਰਾਮ ਹੈਰੋਇਨ ਅਤੇ ₹4100 ਨਕਦੀ (ਡਰੱਗ ਮਨੀ) ਬਰਾਮਦ ਹੋਈ।
ਪੁਲਿਸ ਵੱਲੋਂ ਗ੍ਰਿਫ਼ਤਾਰ ਦੋਸ਼ੀਆਂ ਦੀ ਪਛਾਣ ਇਹ ਤਰ੍ਹਾਂ ਹੈ:
-
ਵਿਸ਼ਾਲ ਕੁਮਾਰ ਉਰਫ ਬਿੱਲੂ ਪੁੱਤਰ ਦਵਿੰਦਰ ਕੁਮਾਰ, ਵਾਸੀ ਗੁਜਰਪੁਰਾ, ਅੰਮ੍ਰਿਤਸਰ, ਉਮਰ 26 ਸਾਲ।
-
ਅਮਨਦੀਪ ਸਿੰਘ ਉਰਫ ਅਮਨ ਪੁੱਤਰ ਮੇਜਰ ਸਿੰਘ, ਵਾਸੀ ਅਮਨ ਐਵੀਨਿਉ, ਮਜੀਠਾ ਰੋਡ, ਅੰਮ੍ਰਿਤਸਰ, ਉਮਰ 37 ਸਾਲ।
ਇਹ ਕਾਰਵਾਈ ਮੋਬਾਈਲ ਫਲਾਇੰਗ ਸਕੁਆਡ ਟੀਮ ਵੱਲੋਂ ਸਬ ਇੰਸਪੈਕਟਰ ਰਜਵੰਤ ਕੌਰ ਦੀ ਅਗਵਾਈ ਹੇਠ ਐਸ.ਐਸ.ਆਈ. ਪ੍ਰਮਿੰਦਰ ਸਿੰਘ ਅਤੇ ਹੋਰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕੀਤੀ ਗਈ। ਦੋਸ਼ੀਆਂ ਨੂੰ ਥਾਣਾ ਸੀ ਡਿਵੀਜ਼ਨ ਦੀ ਸੀਮਾ ਵਿੱਚੋਂ ਕਾਬੂ ਕੀਤਾ ਗਿਆ।
ਮੁਕਦਮਾ ਨੰਬਰ 49 ਮਿਤੀ 03-05-2025 ਨੂੰ NDPS Act ਦੀਆਂ ਧਾਰਾਵਾਂ 21-C, 27-A, 29, 61, 85 ਅਧੀਨ ਦਰਜ ਕੀਤਾ ਗਿਆ।
ਪੁਲਿਸ ਅਧਿਕਾਰੀ ਅਨੁਸਾਰ, ਵਿਸ਼ਾਲ ਉੱਤੇ ਪਹਿਲਾਂ ਵੀ 2022 ਵਿੱਚ NDPS Act ਹੇਠ ਥਾਣਾ ਸੀ ਡਿਵੀਜ਼ਨ ‘ਚ ਕੇਸ ਦਰਜ ਸੀ, ਜੋ ਦੱਸਦਾ ਹੈ ਕਿ ਉਹ ਨਸ਼ਾ ਤਸਕਰੀ ਨਾਲ ਲੰਬੇ ਸਮੇਂ ਤੋਂ ਜੁੜਿਆ ਹੋਇਆ ਹੈ।
ਦੋਸ਼ੀਆਂ ਨੂੰ ਅਦਾਲਤ ‘ਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਹੋਰ ਤਸਕਰਾਂ ਦੀ ਪਹਿਚਾਣ ਲਈ ਪੱਛ-ਗਿੱਛ ਜਾਰੀ ਹੈ।
ਇਹ ਕਾਰਵਾਈ ਕਮਿਸ਼ਨਰ ਆਫ਼ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ (IPS), ਏਡੀਸੀਪੀ ਵਿਸ਼ਾਲਜੀਤ ਸਿੰਘ ਅਤੇ ਏਸੀਪੀ ਈਸਟ ਕਮਲਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ।



