Breaking NewsNews
Trending
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 8 ਤੋਂ 10 ਮਈ ਤੱਕ ਦੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ
ਅੰਮ੍ਰਿਤਸਰ, 7 ਮਈ 2025 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ 8, 9 ਅਤੇ 10 ਮਈ 2025 ਨੂੰ ਹੋਣ ਵਾਲੀਆਂ ਸਾਰੀਆਂ ਲਿਖਤ ਅਤੇ ਪ੍ਰੈਕਟੀਕਲ (ਬਿਅਰੀਅਰ ਅਤੇ ਯੂਨੀਟੀ) ਪ੍ਰੀਖਿਆਵਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਯੂਨੀਵਰਸਿਟੀ ਵੱਲੋਂ ਨੋਟੀਫਿਕੇਸ਼ਨ ਨੰਬਰ 3 / May-2025 ਰਾਹੀਂ ਜਾਰੀ ਕੀਤੀ ਗਈ।
ਮੁਲਤਵੀ ਹੋਈਆਂ ਪ੍ਰੀਖਿਆਵਾਂ ਵਿੱਚ ਅੰਮ੍ਰਿਤਸਰ, ਸਤੰਧ੍ਰਾ ਅਤੇ ਗੁਰਦਾਸਪੁਰ ਕੈਂਪਸਾਂ ਸਹਿਤ ਜਿਨ੍ਹਾਂ ਰੀਜਨਲ ਬੇਸਡ ਸੈਂਟਰਾਂ ਵਿੱਚ ਪ੍ਰੀਖਿਆਵਾਂ ਹੋਣੀਆਂ ਸਨ, ਉਹ ਵੀ ਸ਼ਾਮਲ ਹਨ। ਨਵੀਆਂ ਮਿਤੀਆਂ ਬਾਰੇ ਯੂਨੀਵਰਸਿਟੀ ਵੱਲੋਂ ਜਲਦ ਹੀ ਸੂਚਨਾ ਜਾਰੀ ਕੀਤੀ ਜਾਵੇਗੀ।
ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਪ੍ਰੀਖਿਆਵਾਂ ਦੀਆਂ ਨਵੀਆਂ ਮਿਤੀਆਂ ਅਤੇ ਸਮੇਂ ਬਾਰੇ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ gndu.ac.in → Examination → datesheet → Notification ‘ਤੇ ਨਜ਼ਰ ਬਣਾਈ ਰੱਖਣ।



