Breaking NewsNews
Trending
ਅੰਮ੍ਰਿਤਸਰ ਪੁਲਿਸ ਵੱਲੋਂ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ‘ਚ ਜਾਗਰੂਕਤਾ ਸੈਮੀਨਾਰ, ਵਿਦਿਆਰਥੀਆਂ ਨੂੰ ਕਾਨੂੰਨੀ ਮਾਹਿਰ ਜਾਣਕਾਰੀ ਦਿੱਤੀ ਗਈ

ਅੰਮ੍ਰਿਤਸਰ, 8 ਮਈ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੂਮੈਨ ਹੈਲਪ ਡੈਸਕ ਵੱਲੋਂ ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਇਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਸੈਮੀਨਾਰ ਵਿੱਚ ਵਿਦਿਆਰਥੀਆਂ ਨੂੰ ਮਹਿਲਾ ਸੁਰੱਖਿਆ, ਬੱਚਿਆਂ, ਬਜ਼ੁਰਗਾਂ ਅਤੇ ਆਨਲਾਈਨ ਜੁਰਮਾਂ ਸੰਬੰਧੀ ਮਦਦ ਲਈ ਉਪਲਬਧ ਮਹੱਤਵਪੂਰਨ ਹੈਲਪਲਾਈਨ ਨੰਬਰਾਂ ਦੀ ਜਾਣਕਾਰੀ ਦਿੱਤੀ ਗਈ:
-
ਮਹਿਲਾਵਾਂ ਲਈ ਹੈਲਪਲਾਈਨ: 112
-
ਬੱਚਿਆਂ ਲਈ ਹੈਲਪਲਾਈਨ: 1098
-
ਬਜ਼ੁਰਗਾਂ ਲਈ ਹੈਲਪਲਾਈਨ: 14567
-
ਸਾਈਬਰ ਕਰਾਈਮ ਹੈਲਪਲਾਈਨ: 1930
ਇਸ ਮੌਕੇ ‘ਤੇ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਗਿਆ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਵੱਲੋਂ 2-ਵੀਲਰ ਜਾਂ 4-ਵੀਲਰ ਵਾਹਨ ਚਲਾਉਣਾ ਕਾਨੂੰਨੀ ਤੌਰ ‘ਤੇ ਮਨਾਹੀ ਹੈ, ਅਤੇ ਉਲੰਘਣਾ ਕਰਨ ਦੀ ਸੂਰਤ ਵਿੱਚ ਜੁਰਮਾਨੇ ਅਤੇ ਸਜ਼ਾਵਾਂ ਲਾਗੂ ਕੀਤੀਆਂ ਜਾਂਦੀਆਂ ਹਨ।
ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਵਿੱਚ ਕਾਨੂੰਨੀ ਸਚੇਤਤਾ, ਜਵਾਬਦੇਹੀ ਅਤੇ ਜਾਗਰੂਕਤਾ ਨੂੰ ਵਧਾਉਣਾ ਸੀ, ਜਿਸ ਦੀ ਸਭਨੇ ਸਰਾਹਨਾ ਕੀਤੀ।