Breaking News
Trending
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 8 ਤੋਂ 10 ਮਈ ਤੱਕ ਹੋਈਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਮਿਤੀਆਂ 12 ਤੋਂ 17 ਮਈ ਤੱਕ ਨਿਰਧਾਰਤ

ਅੰਮ੍ਰਿਤਸਰ, 9 ਮਈ 2025 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਨੋਟੀਫਿਕੇਸ਼ਨ ਨੰਬਰ 4 (ਮਈ 2025) ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ 08 ਮਈ 2025 ਤੋਂ 10 ਮਈ 2025 ਤੱਕ ਹੋਣ ਵਾਲੀਆਂ ਸਮੂਹ ਕਲਾਸਾਂ ਅਤੇ ਵਿਭਾਗਾਂ ਦੀਆਂ ਪ੍ਰੀਖਿਆਵਾਂ ਕਿਸੇ ਅਹਿਮ ਕਾਰਨ ਕਰਕੇ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਨੂੰ ਹੁਣ ਨਵੀਂ ਮਿਤੀਆਂ ਅਨੁਸਾਰ 12 ਮਈ 2025 ਤੋਂ 17 ਮਈ 2025 ਦੇ ਦਰਮਿਆਨ ਲਿਆ ਜਾਵੇਗਾ।
ਨੋਟੀਫਿਕੇਸ਼ਨ ਵਿੱਚ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਵੀਆਂ ਪ੍ਰੀਖਿਆ ਮਿਤੀਆਂ ਅਤੇ ਸਮਿਆਂ ਬਾਰੇ ਜਾਣਕਾਰੀ ਲਈ ਯੂਨੀਵਰਸਿਟੀ ਦੀ ਅਧਿਕਾਰਿਕ ਵੈੱਬਸਾਈਟ gndu.ac.in ਦੇ “Examination-datesheet-Notification” ਸੈਕਸ਼ਨ ਦੀ ਨਿਯਮਤ ਜਾਂਚ ਕਰਦੇ ਰਹਣ।
ਇਹ ਨੋਟੀਫਿਕੇਸ਼ਨ 09 ਮਈ 2025 ਨੂੰ ਜਾਰੀ ਕੀਤਾ ਗਿਆ ਹੈ ਅਤੇ ਇਸ ਦੀ ਪ੍ਰਤੀ ਸਮੂਹ ਵਿਭਾਗਾਂ, ਕਾਲਜਾਂ ਅਤੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਅਤੇ ਲੋੜੀਂਦੀ ਕਾਰਵਾਈ ਲਈ ਭੇਜੀ ਗਈ ਹੈ।