AmritsarBreaking NewsE-PaperLocal NewsPunjab
Trending
ਥਾਣਾ ਛਾਉਂਣੀ ਦੀ ਪੁਲਿਸ ਚੌਕੀ ਰਾਣੀ ਕਾ ਬਾਗ ਵੱਲੋਂ ਨਾਕਾਬੰਦੀ ਦੌਰਾਨ ਚੌਰੀ ਦੇ ਮੋਟਰਸਾਈਕਲ ਸਮੇਤ 01 ਕਾਬੂ

ਅੰਮ੍ਰਿਤਸਰ, 11 ਦਸੰਬਰ 2024 (ਸੁਖਬੀਰ ਸਿੰਘ)
ਮੁੱਖ ਅਫਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ ਇੰਸਪੈਕਟਰ ਸਮਿੰਦਰਜੀਤ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਜੰਗ ਬਹਾਦੁਰ ਇੰਚਾਂਰਜ਼ ਪੁਲਿਸ ਚੌਕੀ ਰਾਣੀ ਕਾ ਬਾਗ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨਾਕਾਬੰਦੀ ਦੌਰਾਨ ਵਹੀਕਲਾਂ ਦੀ ਚੈਕਿੰਗ ਦੌਰਾਨ ਰਜੇਸ਼ ਕੁਮਾਰ ਉਰਫ ਬਾਬੂ ਪੁੱਤਰ ਸੰਜੈ ਕੁਮਾਰ ਵਾਸੀ ਗਲੀ ਨੰਬਰ 03, ਗੁਰੂ ਅਮਰਦਾਸ ਕਲੋਨੀ, ਨਾਰਾਇਣਗੜ ਛੇਹਰਟਾ, ਅੰਮ੍ਰਿਤਸਰ ਨੂੰ ਕਾਬੂ ਕਰਕੇ ਚੌਰੀ ਦਾ ਮੋਟਰਸਾਈਕਲ ਸਪਲੈਂਡਰ ਰੰਗ ਕਾਲਾ ਬਿਨਾ ਨੰਬਰੀ ਬ੍ਰਾਮਦ ਕੀਤਾ ਗਿਆ ।



