Breaking NewsNews
Trending

ਸਾਬਕਾ ਸਿੱਖਿਆ ਮੰਤਰੀ ਦਿੱਲੀ ਸ਼੍ਰੀ ਮਨੀਸ਼ ਸਸੋਦੀਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਰੂਬਰੂ, ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਵਿਸ਼ੇ ਪੰਜਾਬ ਐਂਟਰਪਰਨਰਸ਼ਿਪ ਮਾਇੰਡ ਸੈਟ ਪ੍ਰੋਗਰਾਮ ਅਤੇ ਵਿਦਿਆਰਥੀਆਂ ਦੇ ਬਿਜਨਸ ਰੁਝਾਨਾ ਬਾਰੇ ਕੀਤੀ ਚਰਚਾ

ਪੰਜਾਬ ਦੇ ਵਿਦਿਆਰਥੀ ਅਜਿਹੀਆਂ ਕੰਪਨੀਆਂ ਬਣਾਉਣ ਕਿ ਵਿਦੇਸ਼ੀ ਵਿਦਿਆਰਥੀ ਉਸ ਵਿੱਚ ਨੌਕਰੀਆਂ ਚਾਹੁਣ - ਮਨੀਸ਼ ਸਸੋਦੀਆ

ਅੰਮ੍ਰਿਤਸਰ, 27 ਅਕਤੂਬਰ 2025 (ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅੱਜ ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਸੋਦੀਆ ਪੰਜਾਬ ਸਰਕਾਰ ਵੱਲੋਂ ਉਚੇਰੀ ਸਿੱਖਿਆ ਵਿੱਚ ਪੰਜਾਬ ਐਂਟਰਪਰਨਰਸ਼ਿਪ ਮਾਇੰਡ ਸੈਟ ਪ੍ਰੋਗਰਾਮ ਇੱਕ ਨਵਾਂ ਵਿਸ਼ਾ ਲਾਗੂ ਕਰਨ ਦੇ ਸਬੰਧ ਦੇ ਵਿੱਚ ਵਿਦਿਆਰਥੀਆਂ ਦੇ ਰੂਬਰੂ ਹੋਏ। ਬਿਜਨਸ ਸਬੰਧੀ ਲਾਗੂ ਹੋਏ ਇਸ ਨਵੇਂ ਵਿਸ਼ੇ ਬਾਰੇ ਉਹਨਾਂ ਵਿਦਿਆਰਥੀਆਂ ਨਾਲ ਖੁੱਲ ਕੇ ਵਿਚਾਰ ਚਰਚਾ ਕੀਤੀ ਅਤੇ ਵਿਦਿਆਰਥੀਆਂ ਨੇ ਇਸ ਮੌਕੇ ਐਂਟਰਪਰਨਿਊਸ਼ਿਪ ਅਤੇ ਨਵੇਂ ਬਿਜਨਸ ਸ਼ੁਰੂ ਕਰਨ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ।

ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੁੱਜਣ ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਕਰਮਜੀਤ ਸਿੰਘ ਨੇ ਸਾਬਕਾ ਸਿੱਖਿਆ ਮੰਤਰੀ ਸ੍ਰੀ ਮਨੀਸ਼ ਸਸੋਦੀਆ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਇਸ ਨਵੇਂ ਵਿਸ਼ੇ ਨਾਲ ਜਿੱਥੇ ਵਿਦਿਆਰਥੀਆਂ ਵਿੱਚ ਨਵਾਂ ਬਿਜਨਸ ਸ਼ੁਰੂ ਕਰਨ ਦੀ ਚੇਟਕ ਜਾਂ ਰੁਝਾਨ ਪੈਦਾ ਹੋਣਗੇ ਉੱਥੇ ਨਵੇਂ ਬਿਜਨਸ ਸ਼ੁਰੂ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦੇ ਹੱਲ ਵੀ ਇਸੇ ਹੀ ਵਿਸ਼ੇ ਦੇ ਰਾਹੀਂ ਤਲਾਸ਼ੇ ਜਾ ਸਕਣ ਦੀ ਸੰਭਾਵਨਾ ਬਣੇਗੀ।

ਉਹਨਾਂ ਦੱਸਿਆ ਕਿ ਇਸ ਨਵੇਂ ਵਿਸ਼ੇ ਪੰਜਾਬ ਐਂਟਰਪਰਨਰਸ਼ਿਪ ਮਾਇੰਡ ਸੈਟ ਪ੍ਰੋਗਰਾਮ ਨੂੰ ਯੂਨੀਵਰਸਿਟੀ ਕੈਂਪਸ ਅੰਮ੍ਰਿਤਸਰ ਤੋਂ ਇਲਾਵਾ ਰੀਜਨਲ ਕੈਂਪਸਾਂ, ਕੋਨਸਟੀਚੁਐਂਟ ਕਾਲਜਾਂ ਅਤੇ ਯੂਨੀਵਰਸਿਟੀ ਨਾਲ ਸੰਬੰਧਿਤ 88 ਕਾਲਜਾਂ ਵਿੱਚ ਲਾਗੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦੋ ਕ੍ਰੈਡਿਟਾਂ ਲਈ ਸ਼ੁਰੂ ਹੈ ਇਸ ਨਵੇਂ ਵਿਸ਼ੇ ਨੂੰ ਲਗਭਗ ਸਾਢੇ ਤੇਰਾਂ ਹਜਾਰ ਬੱਚੇ ਪੜਨਗੇ ਜਿਨਾਂ ਨੂੰ ਕੁਲ ਕੁੱਲ ਪੰਜ ਸਮੈਸਟਰਾਂ ਵਿੱਚ ਪੜਾਇਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਉਨਾਂ ਦੀ ਸਰਕਾਰ ਦੀ ਇਹ ਦੂਰ ਅੰਦੇਸ਼ੀ ਹੈ ਕਿ ਉਹ ਪੰਜਾਬ ਦੇ ਵਿਦਿਆਰਥੀਆਂ ਦੇ ਉਜਲੇ ਭਵਿੱਖ ਲਈ ਨਵੀਂ ਦ੍ਰਿਸ਼ਟੀ ਤੋਂ ਕੰਮ ਕਰ ਰਹੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਉਪਰੰਤ ਵਿੱਤੀ ਤੌਰ ਤੇ ਆਪਣੇ ਪੈਰਾਂ ਸਿਰ ਖੜੇ ਹੋਣ ਵਿੱਚ ਮਦਦ ਮਿਲ ਸਕੇ। ਇਸ ਮੌਕੇ ਉਹਨਾਂ ਨਾਲ ਗੋਲਡਨ ਜੁਬਲੀ ਸੈਂਟਰ ਫੋਰ ਐਂਟਰ ਪਰਨਿਓਰਸ਼ਿਪ ਐਂਡ ਇਨੋਵੇਸ਼ਨ ਦੇ ਡਾਇਰੈਕਟਰ ਡਾ. ਬਲਵਿੰਦਰ ਸਿੰਘ, ਡਾ. ਤੇਜਵੰਤ ਸਿੰਘ ਕੰਗ, ਡਾਕਟਰ ਅਰਾਧਨਾ ਅਤੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਹੋਰ ਫੈਕਲਟੀ ਮੈਂਬਰ ਅਤੇ ਸਟਾਫ ਹਾਜ਼ਰ ਸਨ।

ਸ੍ਰੀ ਮਨੀਸ਼ ਸਸੋਦੀਆ ਨੇ ਇਸ ਮੌਕੇ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਵਿਕਾਸਸ਼ੀਲ ਦੇਸ਼ਾਂ ਦੀ ਗਿਣਤੀ ਵਿੱਚ ਖੜੇ ਹਾਂ ਅਤੇ ਜੇਕਰ ਅਸੀਂ ਆਪਣੇ ਦੇਸ਼ ਨੂੰ ਵਿਕਸਿਤ ਦੇਸ਼ਾਂ ਦੀ ਗਿਣਤੀ ਵਿੱਚ ਲਿਆਉਣਾ ਚਾਹੁੰਦੇ ਹਾਂ ਤਾਂ ਸਾਨੂੰ ਦੇਸ਼ ਦੇ ਵਿਦਿਆਰਥੀਆਂ ਅੰਦਰ ਛੁਪੀ ਹੋਈ ਬਿਜਨਸ ਕਰਨ ਦੀ ਨਿਪੁੰਨਤਾ ਨੂੰ ਪਛਾਣਣਾ ਪਵੇਗਾ ਅਤੇ ਇਸ ਸਬੰਧੀ ਸਪੋਰਟ ਦੇਣੀ ਪਵੇਗੀ। ਉਹਨਾਂ ਕਿਹਾ ਕਿ ਮੇਰਾ ਰੁਝਾਨ ਦੇਸ਼ ਦੇ ਸਿੱਖਿਆ ਤੰਤਰ ਨੂੰ ਹੋਰ ਮਜਬੂਤੀ ਦੀ ਦਿਸ਼ਾ ਵੱਲ ਲੈ ਕੇ ਜਾਣਾ ਹੈ ਅਤੇ ਇਸ ਉਦੇਸ਼ ਨੂੰ ਦੇਸ਼ ਦੇ ਵਿਦਿਆਰਥੀ ਨੌਜਵਾਨ ਪੂਰਾ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀਆਂ ਅੰਦਰ ਬਿਜਨਸ ਕਰਨ ਦੇ ਰੁਝਾਨ ਹੋਰ ਵਧਾਉਣ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ।

ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਆਂ ਸ੍ਰੀ ਸਸੋਦੀਆ ਨੇ ਉਹਨਾਂ ਨੂੰ ਨਵੇਂ ਬਿਜਨਸ ਆਈਡੀਆ ਸ਼ੁਰੂ ਕਰਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਅਤੇ ਸੰਭਾਵਨਾਵਾਂ ਤਲਾਸ਼ਣ ਵਿੱਚ ਕਾਰਗਰ ਢੰਗ ਤਰੀਕਿਆਂ ਬਾਰੇ ਚਰਚਾ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੇ ਵਿਦਿਆਰਥੀ ਕੰਪਨੀਆਂ ਵਿੱਚ ਨੌਕਰੀਆਂ ਕਰਨ ਦੀ ਥਾਂ ਅਜਿਹੀਆਂ ਕੰਪਨੀਆਂ ਤਿਆਰ ਕਰਨ ਜਿਨਾਂ ਵਿੱਚ ਕੰਮ ਕਰਨ ਲਈ ਵਿਦੇਸ਼ੀ ਵਿਦਿਆਰਥੀ ਚਾਹਵਾਨ ਹੋਣ ਅਤੇ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਇਸ ਪ੍ਰਤੀ ਮੈਂ ਭਰਪੂਰ ਤੌਰ ਤੇ ਆਸਵੰਦ ਹਾਂ।

ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਬਿਜਨਸ ਸਬੰਧੀ ਇਸ ਨਵੇਂ ਵਿਸ਼ੇ ਤੇ ਪ੍ਰਤੀਕਰਮ ਦੀ ਮੰਗ ਕਰਦਿਆਂ ਸ੍ਰੀ ਸਸੋਦੀਆ ਨੇ ਵਿਦਿਆਰਥੀਆਂ ਵੱਲੋਂ ਪੁੱਛਿਆ ਕਿ ਇਸ ਵਿਸ਼ੇ ਤੇ ਕੰਮ ਕਰਕੇ ਉਹ ਕਿਹੋ ਜਿਹਾ ਮਹਿਸੂਸ ਕਰਦੇ ਹਨ ਅਤੇ ਇਸ ਬਾਰੇ ਆਪਣੀ ਕੀ ਰਾਏ ਰੱਖਦੇ। ਇਸ ਤੇ ਵਿਦਿਆਰਥੀਆਂ ਨੇ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਇਸ ਵਿਸ਼ੇ ਦੀ ਸਮੱਗਰਤਾ ਨਾਲ ਸਾਰੇ ਵਿਦਿਆਰਥੀਆਂ ਨੇ ਹਾਮੀ ਭਰੀ। ਵਿਦਿਆਰਥੀਆਂ ਵੱਲੋਂ ਆਪਣੇ ਸ਼ੁਰੂ ਕੀਤੇ ਗਏ ਨਵੇਂ ਐਂਟਰਪਰਨਰਸ਼ਿਪ ਪ੍ਰੋਜੈਕਟਾਂ ਬਾਰੇ ਸ੍ਰੀ ਸਸੋਦੀਆ ਅਤੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨਾਲ ਵਿਸਥਾਰ ਨਾਲ ਚਰਚਾ ਕੀਤੀ ਗਈ।

ਸ੍ਰੀ ਸਿਸੋਦੀਆ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਇਹਨਾਂ ਪ੍ਰੋਜੈਕਟਾਂ ਨੂੰ ਛੇ ਮਹੀਨੇ ਬਾਅਦ ਉਹਨਾਂ ਦੀ ਨਵੀਂ ਪ੍ਰੋਗਰਐਸ ਰਿਪੋਰਟ ਨਾਲ ਵਿਦਿਆਰਥੀਆਂ ਨੂੰ ਜਰੂਰ ਮਿਲਣਗੇ ਅਤੇ ਉਹਨਾਂ ਆਸ ਵੀ ਜਤਾਈ ਕਿ ਵਿਦਿਆਰਥੀਆਂ ਦੇ ਸ਼ੁਰੂ ਕੀਤੇ ਗਏ ਇਹਨਾਂ ਪ੍ਰੋਜੈਕਟਾਂ ਵਿੱਚ ਤਰੱਕੀ ਵਾਲਾ ਗਰਾਫ ਵੇਖਣ ਨੂੰ ਮਿਲੇਗਾ।

ਇਸ ਮੌਕੇ ਡਾਕਟਰ ਬਲਵਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਸੁਚੱਜੀ ਅਤੇ ਨਵੀਂ ਦ੍ਰਿਸ਼ਟੀ ਤੋਂ ਕੀਤੀ ਜਾ ਰਹੀ ਅਗਵਾਈ ਨਾਲ ਐੰਟਰਪਨਰਸ਼ਿਪ ਦੇ ਖੇਤਰ ਵਿੱਚ ਯੂਨੀਵਰਸਿਟੀ ਨਵੇਂ ਮੁਕਾਮ ਪੇਸ਼ ਕਰੇਗੀ।ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਚੰਗੇ ਬਿਜ਼ਨਸ ਆਈਡੀਆਜ ਨੂੰ ਇੱਕ ਵਿਸ਼ੇਸ਼ ਯੋਗ ਪ੍ਰਣਾਲੀ ਰਾਹੀ ਇਕ ਲੱਖ ਰੁਪਏ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਵਾਈਸ ਚਾਂਸਲਰ ਦੀ ਅਗਵਾਈ ਵਿੱਚ ਯੂਨੀਵਰਸਿਟੀ ਦੇ ਐਂਟਰਪਨਿਓਰਸ਼ਿਪ ਸੈਂਟਰ ਨੂੰ ਹੋਰ ਵੀ ਮਜਬੂਤ ਕੀਤਾ ਜਾਵੇਗਾ।

ਇਸ ਵਿਸ਼ੇਸ਼ ਪ੍ਰੋਗਰਾਮ ਦੇ ਅੰਤ ਦੇ ਵਿੱਚ ਵਾਈਸ ਚਾਂਸਲਰ ਨੇ ਸ੍ਰੀ ਮਨੀਸ਼ ਸਿਸੋਦੀਆ ਦਾ ਯੂਨੀਵਰਸਿਟੀ ਪੁੱਜਣ ਤੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਧੰਨਵਾਦ ਕੀਤਾ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button