ਅੰਮ੍ਰਿਤਸਰ, 25 ਦਸੰਬਰ 2024
ਮੁੱਖ ਅਫਸਰ ਥਾਣਾ ਵੇਰਕਾ, ਇੰਸਪੈਕਟਰ ਸਪਿੰਦਰ ਕੌਰ ਦੀ ਅਗਵਾਈ ਹੇਠ ਪੱਤੀ ਆਦੀਆ ਦੀ ਵੇਰਕਾ ਇਲਾਕੇ ਵਿੱਚ ਐਸ ਆਈ ਹੰਸਰਾਜ ਅਤੇ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੇ ਦੌਰਾਨ ਨਾਕਾਬੰਦੀ ਕੀਤੀ ਗਈ। ਚੈਕਿੰਗ ਦੌਰਾਨ ਦੋਸ਼ੀ ਪ੍ਰਿੰਸਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪੱਤੀ ਆਦੀਆ ਦੀ ਵੇਰਕਾ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ।
ਦੋਸ਼ੀ ਦੇ ਕਬਜ਼ੇ ਵਿੱਚੋਂ 110 ਗ੍ਰਾਮ ਅਫੀਮ, ਇੱਕ ਐਕਟਿਵਾ (ਨੰਬਰ PBO2-EH-5045, ਰੰਗ ਗ੍ਰੇਅ), ਅਤੇ ਇੱਕ ਇਲੈਕਟ੍ਰੋਨਿਕ ਤੱਕੜੀ ਬਰਾਮਦ ਹੋਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਵੱਲੋਂ ਦੋਸ਼ੀ ਪਾਸੋਂ ਹੋਰ ਬਾਰੀਕੀ ਨਾਲ ਪੁੱਛਗਿੱਛ ਜਾਰੀ ਹੈ।
ਇਸ ਮੁਹਿੰਮ ਦਾ ਮੁੱਖ ਉਦੇਸ਼ ਨਸ਼ਿਆਂ ਖਿਲਾਫ ਲੜਾਈ ਤੇ ਕਾਨੂੰਨ-ਵਿਵਸਥਾ ਬਰਕਰਾਰ ਰੱਖਣਾ ਹੈ।



