Breaking News
Trending

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਪੁਲਿਸ ਲਾਈਨ ਵਿੱਖੇ ਲਗਾਇਆ ਗਿਆ ਕੈਂਸਰ ਜਾਗਰੂਕਤਾਂ ਕੈਂਪ

ਜਗਰੂਕਤਾ ਹੀ ਸ਼ਕਤੀਕਰਨ ਹੈ, ਕੈਂਸਰ ਦੀ ਮੁੱਢਲੀ ਜਾਂਚ ਅਤੇ ਕੈਂਸਰ ਦੇ ਲੱਛਣਾਂ ਨੂੰ ਅਗਾਊ ਪਹਿਚਾਣੋ ਅਤੇ ਕੈਂਸਰ ਬਣਨ ਤੋਂ ਪਹਿਲਾਂ ਹੀ ਰੋਕੋ

ਅੰਮ੍ਰਿਤਸਰ, 4 ਜਨਵਰੀ 2025 (ਸੁਖਬੀਰ ਸਿੰਘ)

ਪੁਲਿਸ ਲਾਈਨ, ਅੰਮ੍ਰਿਤਸਰ ਵਿੱਖੇ ਸੁਭਾ 10:00 ਵਜ਼ੇ ਤੋਂ ਸ਼ਾਮ 04:00 ਵਜ਼ੇ ਤੱਕ ਕੈਂਸਰ ਦੀ ਮੁੱਢਲੀ ਜਾਂਚ, ਸੂਗਰ, ਬੀ.ਪੀ, ਔਰਤਾ ਦੀ ਸ਼ਾਤੀ ਲਈ ਮੈਮੋਗ੍ਰਾਫੀ ਟੈਸਟ, ਔਰਤਾ ਦੀ ਬੱਚੇਦਾਨੀ ਲਈ ਪੇਪ-ਸਮੇਅਰ ਟੈਸਟ, ਬੰਦਿਆਂ ਦੀ ਗਦੂਦਾਂ ਦੀ ਜਾਂਚ ਲਈ ਪੀ.ਐਸ.ਏ ਟੈਸਟ, ਬਲੱਡ ਕੈਂਸਰ ਦੀ ਜਾਂਚ ਲਈ ਟੈਸਟ, ਮੂੰਹ ਤੇ ਗਲੇ ਦੀ ਜ਼ਾਚ, ਹੱਡੀਆਂ ਦੀ ਜਾਂਚ ਲਈ ਟੈਸਟ,ਜਨਰਲ ਦਵਾਈਆਂ ਅਤੇ ਕੈਂਸਰ ਮਰੀਜ਼ਾਂ ਨੂੰ ਸਹੀ ਸਲਾਹ ਸਬੰਧੀ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਸਾਰੀ ਟੀਮ ਵੱਲੋਂ ਕੈਂਪ ਲਗਾਇਆ ਗਿਆ। 
ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਵੱਲੋਂ ਇਸ ਕੈਂਪ ਵਿੱਚ ਪੁੱਜ ਕੇ ਪੁਲਿਸ ਮੁਲਜ਼ਮਾਂ ਤੇ ਉਹਨਾਂ ਦੇ ਰਿਸ਼ਤੇਦਾਰਾ ਤੇ ਪਬਲਿਕ ਦੀ ਤੰਦਰੂਸਤੀ ਲਈ ਲਗਾਏ ਗਏ ਮੈਡੀਕਲ ਕੈਂਪ ਲਈ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਸਮੁੰਚੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। 
ਉਹਨਾ ਕਿਹਾ ਕਿ ਮਾਨਯੋਗ ਸੀ.ਐਮ ਪੰਜਾਬ, ਡੀ.ਜੀ.ਪੀ ਪੰਜਾਬ ਅਤੇ ਸਾਰੀ ਪੁਲਿਸ ਫੋਰਸ ਵੱਲੋਂ ਡਾਕਟਰ ਕੇ. ਐਸ. ਧਾਲੀਵਾਲ ਤੇ ਉਹਨਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਇਨਾ ਵੱਡਾ ਇਹ ਬੀੜਾ ਚੁੱਕ ਕੇ ਸਾਡੀ ਮਦਦ ਵਾਸਤੇ ਸਾਡੇ ਆਪਣੇ ਘਰ ਆਏ ਸਭ ਤੋਂ ਮੇਨ ਗੱਲ ਇਹ ਹੈ ਕਿ ਵਰਲਡ ਕੈਂਸਰ ਕੇਅਰ ਬਹੁਤ ਇਮਪਰੂਵਮੈਂਟ ਕਰ ਰਹੇ ਨੇ,  ਅਸੀਂ ਸਾਰੇ ਹਸਪਤਾਲ/ਲੈਬੋਰਟਰੀਜ ਜ਼ਾਂਦੇ ਹਾਂ, ਇਹ ਸਾਡੇ ਘਰ ਵਿੱਚ ਆ ਕੇ ਸਾਨੂੰ ਚੈੱਕ ਕਰ ਰਹੇ ਹਨ ਤੇ ਮੋਬਾਈਲ ਫੈਸਿਲਿਟੀ ਜਰੀਏ ਇੰਸਟੈਂਟ ਰਿਜਲਟਸ ਦੇ ਰਹੇ ਹਨ, ਚਾਹੇ ਉਹ ਕੈਂਸਰ ਦੇ ਹੋਣ ਚਾਹੇ ਉਹ ਬੋਨਡੈਂਸਟੀ ਦੇ ਹੋਣ, ਡਾਇਬਟੀਜ਼, ਬੀ.ਪੀ ਵਗੈਰਾ ਸਾਰਾ ਕੁਝ ਮਤਲਬ ਜੋ ਬੇਸਿਕ ਪੈਰਾਮੀਟਰ ਨੇ ਉਹਨਾਂ ਨੂੰ ਚੈਕ ਕਰਨ ਵਾਸਤੇ ਸਾਰੀਆਂ ਫੈਸਿਲਿਟੀਜ਼ ਲੈ ਕੇ ਆਏ ਹਨ।  
ਜਿਹੜੀ ਇਹ ਸਾਡੇ ਪੁਰਾਤਨ ਸਮਾਜ਼ ਸੇਵਾ ਦੀ ਜਿਹੜੀ ਸਾਡੀ ਭਾਵਨਾ ਹੈ ਤੇ ਉਮੀਦ ਕਰਦਾ ਕਿ ਵੱਧ ਤੋਂ ਵੱਧ ਮੁਲਾਜ਼ਮ ਤੇ ਉਹਨਾਂ ਦੇ ਫੈਮਿਲੀਜ਼ ਅਤੇ ਗੁਰੂ ਨਗਰੀ ਦੇ ਸਾਰੇ ਵਾਸੀ ਇਸ ਕੈਂਪ ਦਾ ਪੂਰਾ ਭਰਪੂਰ ਲਾਭ ਉਠਾਉਣਗੇ। 
  ਉਹਨਾਂ ਕਿਹਾ ਕਿ ਸਾਰੀ ਟੀਮ ਦਾ ਅਖਿਰ ਵਿੱਚ ਬੜਾ ਮਸ਼ਕੂਰ ਤੇ ਸ਼ੁਕਰਗੁਜ਼ਾਰ ਹਾਂ ਕਿ ਇੰਨਾ ਵੱਡਾ ਕੰਮ ਕੀਤਾ, ਅਸੀਂ ਇਹਨੂੰ ਅੱਗੇ ਕੈਰੀ ਫਾਰਵਰਡ ਕਰਾਂਗੇ ਕਿਉਂਕਿ ਪੁਲਿਸ ਮੁਲਾਜ਼ਮ ਡੇਲੀ ਰੂਟੀਨ ਦੇ ਵਿੱਚ ਕਿਸੇ ਵੀ ਟਾਈਮ ਕੋਈ ਲਾਅ ਐਂਡ ਆਰਡਰ ਡਿਊਟੀ ਕਰਦੇ ਹਨ ਤੇ ਇਹਨਾਂ ਦਾ ਖਾਣਪੀਣ ਦਾ ਕੋਈ ਸਮਾਂ ਮੁਕਰਰ ਨਹੀਂ ਹੋ ਪਾਉਂਦਾ । ਇਹ ਸਾਡੀ ਹੈਲਥ ਤੇ ਕਈ ਵਾਰ ਫੈਮਲੀਜ਼ ਦੇ ਵਿੱਚ ਵੀ ਟਾਈਮ ਨਹੀਂ ਮਿਲਦਾ ਕਿ ਉਹਨਾਂ ਨੂੰ ਲਿਜਾ ਕੇ ਚੈੱਕ ਅੱਪ ਕਰਾ ਸਕਣ।  ਉਹਨਾਂ ਕਿਹਾ ਮੈਂ ਇਸ ਨੂੰ ਇੱਕ ਬੜਾ ਵੱਡਾ ਇੱਕ ਗਿਫਟ ਮੰਨਦਾ ਪੁਲਿਸ ਵਾਸਤੇ ਇਹ ਸਾਡੀ ਫੈਮਲੀਜ਼ ਨੂੰ ਆ ਕੇ ਚੈੱਕ ਕੀਤਾ ਜਾ ਰਿਹਾ ਹੈ।
ਇਸ ਮੈਡੀਕਲ ਕੈਂਪ ਵਿੱਚ ਕਰੀਬ 560 ਪੁਲਸ ਮੁਲਾਜ਼ਮ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਪਬਲਿਕ ਇਸਦਾ ਲਾਭ ਉਠਾਇਆ ਗਿਆ। ਇਸ ਸਮੇਂ ਸ੍ਰੀ ਸਤਵੀਰ ਸਿੰਘ ਅਟਵਾਲ, ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ, ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ, ਸ੍ਰੀਮਤੀ ਹਰਕਮਲ ਕੌਰ  ਏ.ਡੀ.ਸੀ.ਪੀ ਸਥਾਨਿਕ,ਅੰਮ੍ਰਿਤਸਰ, ਸ੍ਰੀ ਕਮਲਜੀਤ ਸਿੰਘ, ਏ.ਸੀ.ਪੀ ਸਥਾਨਿਕ,ਅੰਮ੍ਰਿਤਸਰ ਅਤੇ ਪੁਲਿਸ ਕਰਮਚਾਰੀਆ ਹਾਜ਼ਰ ਸਨ।
admin1

Related Articles

Back to top button