ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਜਸ਼ਨ-2026’ ਦਾ ਆਗਾਜ਼
ਵਿਦਆਰਥੀ ਜੀਵਨ ਜ਼ਿੰਦਗੀ ਦੇ ਸੁਨਹਿਰੀ ਪਲਾਂ ਵਜੋਂ ਚੇਤੇ ਰਹਿਣ – ਡੀਨ ਅਕਾਦਮਿਕ, ਪ੍ਰੋ. ਸੈਣੀ ਆਪਣੇ ਹੁਨਰ ਨੂੰ ਨਿਖਾਰਨ ਅਤੇ ਸਾਬਤ ਕਰਨ ਦਾ ਵਧੀਆ ਮੌਕਾ – ਰਜਿਸਟਰਾਰ ਪ੍ਰੋ. ਚਾਹਲ
ਅੰਮ੍ਰਿਤਸਰ, 2 ਅਪ੍ਰੈਲ 2026 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ “ਜਸ਼ਨ-2026” ਦੇ ਪਹਿਲੇ ਦਿਨ ਉਦਘਾਟਨ ਸਮਾਰੋਹ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋਫੈਸਰ ਡਾ. ਹਰਵਿੰਦਰ ਸਿੰਘ ਸੈਣੀ ਨੇ ਵਿਿਦਆਰਥੀਆਂ ਨੂੰ ਸੰਬੋਧਨ ਕਰਦਿਆਂ ਅਗਲੇ ਤਿੰਨ ਦਿਨਾਂ ਦੇ ਇਸ ਸੱਭਿਆਚਾਰਕ ਮੇਲੇ ਦਾ ਭਰਪੂਰ ਆਨੰਦ ਲੈਂਦੇ ਹੋਏ ਕਲਾ ਦੀ ਵੱਖ ਵੱਖ ਵੰਨਗੀਆਂ ਅਤੇ ਇਸ ਵਿਚ ਹੋਣ ਵਾਲੀਆਂ ਜਿੱਤਾਂ ਹਾਰਾਂ ਤੋਂ ਸਿੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਵਿਿਦਆਰਥੀ ਇਹ ਦਿਨ ਇਸ ਤਰ੍ਹਾਂ ਯਾਦਗਾਰੀ ਬਣਾਉਣ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੇ “ਸੁਨਹਿਰੀ ਪਲਾਂ” ਵਜੋਂ ਹਮੇਸ਼ਾਂ ਲਈ ਚੇਤੇ ਰਹਿਣ। ਉਨ੍ਹਾਂ ਕਿਹਾ ਕਿ ਵਿਿਦਆਰਥੀ ਜੀਵਨ ਵਿੱਚ ਇਸ ਤਰ੍ਹਾਂ ਦੇ ਜਸ਼ਨਾਂ ਦੀ ਬਹੁਤ ਮਹੱਤਤਾ ਹੁੰਦੀ ਹੈ ਕਿਉਂਕਿ ਇਹ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਵਿਅਕਤੀਗਤ ਵਿਕਾਸ ਦਾ ਸਾਧਨ ਵੀ ਬਣਦੇ ਹਨ। ਉਨ੍ਹਾਂ ਨੇ ਵਿਿਦਆਰਥੀਆਂ ਵਿੱਚ ਦਿਖ ਰਹੇ ਉਤਸ਼ਾਹ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਜਜ਼ਬਾ ਹੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਦਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਰਜਿਸਟਰਾਰ ਪ੍ਰੋ. (ਡਾ.) ਕੇ.ਐਸ. ਚਾਹਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਮੇਲੇ ਵਿਿਦਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਵਿਿਦਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਤਿੰਨ ਦਿਨਾਂ ਦੌਰਾਨ ਆਪਣੇ ਅੰਦਰਲੀ ਕਲਾਤਮਿਕ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ ਅਤੇ ਹਰ ਗਤੀਵਿਧੀ ਵਿੱਚ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕਰਨ। ਉਨ੍ਹਾਂ ਕਿਹਾ ਕਿ ਇਹ ਮੇਲਾ ਵਿਿਦਆਰਥੀਆਂ ਲਈ ਆਪਣੇ ਹੁਨਰ ਨੂੰ ਨਿਖਾਰਨ ਅਤੇ ਆਪਣੇ ਆਪ ਨੂੰ ਸਾਬਤ ਕਰਨ ਦਾ ਵਧੀਆ ਮੌਕਾ ਹੈ।
ਇਸ ਮੌਕੇ ਉਨ੍ਹਾਂ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਅਤੇ ਯੋਜਨਾਬੰਦੀ ਸਦਕਾ ਯੂਨੀਵਰਸਿਟੀ ਨਿੱਤ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ ਅਤੇ “ਜਸ਼ਨ” ਵਰਗੇ ਸਮਾਗਮ ਵਿਿਦਆਰਥੀਆਂ ਵਿੱਚ ਪੰਜਾਬੀ ਵਿਰਸੇ, ਸੱਭਿਆਚਾਰਕ ਮੁੱਲਾਂ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ।
ਡੀਨ ਵਿਿਦਆਰਥੀ ਭਲਾਈ ਪ੍ਰੋ. (ਡਾ.) ਸਤਨਾਮ ਸਿੰਘ ਦਿਓਲ ਨੇ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਵਿਿਦਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਆਚਾਰਕ ਅਤੇ ਰਚਨਾਤਮਕ ਗਤੀਵਿਧੀਆਂ ਵਿੱਚ ਅੱਗੇ ਵਧਣ ਲਈ ਮੌਕੇ ਪ੍ਰਦਾਨ ਕਰਦੀ ਆ ਰਹੀ ਹੈ, ਜਿਸ ਨਾਲ ਉਹਨਾਂ ਦੀ ਸ਼ਖਸੀਅਤ ਨਿਖਰਦੀ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਭੰਗੜਾ, ਸਕਿੱਟ ਅਤੇ ਕੋਰੀਓਗ੍ਰਾਫੀ ਦੇ ਮੁਕਾਬਲਿਆਂ ਨਾਲ ਹੋਈ।
ਇਸ ਤੋਂ ਇਲਾਵਾ ਗਿੱਧਾ, ਵੈਸਟਰਨ ਗਰੁੱਪ ਡਾਂਸ, ਕ੍ਰੀਏਟਿਵ ਡਾਂਸ, ਮਿਿਮਕਰੀ ਅਤੇ ਨਾਟੰਕੀ ਵਰਗੀਆਂ ਪੇਸ਼ਕਾਰੀਆਂ ਵੀ ਦਰਸ਼ਕਾਂ ਲਈ ਖਾਸ ਆਕਰਸ਼ਣ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਗੋਲਡਨ ਜੂਬਲੀ ਕਨਵੈਂਸ਼ਨ ਸੈਂਟਰ ਵਿੱਚ ਸ਼ਬਦ ਭਜਨ, ਗੀਤ-ਗਜ਼ਲ ਅਤੇ ਲੋਕ ਗੀਤ ਦੇ ਮੁਕਾਬਲੇ ਕਰਵਾਏ ਗਏ, ਜਦਕਿ ਕਾਨਫਰੰਸ ਹਾਲ ਵਿੱਚ ਕਵਿਤਾ ਪਾਠ ਅਤੇ ਐਕਸਟੈਂਪੋਰ ਮੁਕਾਬਲੇ ਆਯੋਜਿਤ ਕੀਤੇ ਗਏ।
ਉਨ੍ਹਾਂ ਹੋਰ ਦੱਸਿਆ ਕਿ 3 ਅਪ੍ਰੈਲ ਨੂੰ ਦੂਜੇ ਦਿਨ ਦਸ਼ਮੇਸ਼ ਆਡੀਟੋਰੀਅਮ ਵਿੱਚ ਮਿਿਮਕਰੀ, ਨਾਟੰਕੀ, ਵੈਸਟਰਨ ਗਰੁੱਪ ਡਾਂਸ ਅਤੇ ਕ੍ਰੀਏਟਿਵ ਗਰੁੱਪ ਡਾਂਸ ਦੇ ਪ੍ਰੋਗਰਾਮ ਹੋਣਗੇ। ਗੋਲਡਨ ਜੂਬਲੀ ਕਨਵੈਂਸ਼ਨ ਸੈਂਟਰ ਵਿੱਚ ਇੰਸਟ੍ਰੂਮੈਂਟਲ (ਪਰਕਸ਼ਨ ਅਤੇ ਨਾਨ-ਪਰਕਸ਼ਨ), ਵੈਸਟਰਨ ਵੋਕਲ ਸੋਲੋ ਅਤੇ ਸ਼ਾਰਟ ਫਿਲਮ ਮੈਕਿੰਗ ਦੇ ਮੁਕਾਬਲੇ ਹੋਣਗੇ। ਸੰਗਤ ਹਾਲ ਵਿੱਚ ਪੋਸਟਰ ਮੇਕਿੰਗ, ਰੰਗੋਲੀ, ਕੋਲਾਜ, ਪੇਂਟਿੰਗ, ਫੋਟੋਗ੍ਰਾਫੀ ਅਤੇ ਮਹਿੰਦੀ ਸਮੇਤ ਫਾਈਨ ਆਰਟਸ ਮੁਕਾਬਲੇ ਕਰਵਾਏ ਜਾਣਗੇ।
4 ਅਪ੍ਰੈਲ ਨੂੰ ਆਖਰੀ ਦਿਨ ਕਾਨਫਰੰਸ ਹਾਲ ਵਿੱਚ ਡਿਬੇਟ ਅਤੇ ਕਵਿਜ਼ ਮੁਕਾਬਲੇ ਹੋਣਗੇ, ਜਦਕਿ ਦਸ਼ਮੇਸ਼ ਆਡੀਟੋਰੀਅਮ ਵਿੱਚ ਗਿੱਧਾ ਅਤੇ ਡਾਂਸ ਟੂ ਟਿਊਨ ਵਰਗੀਆਂ ਪ੍ਰਸਤੁਤੀਆਂ ਪੇਸ਼ ਕੀਤੀਆਂ ਜਾਣਗੀਆਂ। ਸਮਾਗਮ ਦੀ ਸੰਪੰਨਤਾ ਇਨਾਮ ਵੰਡ ਸਮਾਰੋਹ ਨਾਲ ਹੋਵੇਗੀ।
ਇਸ ਮੌਕੇ ਡਾ. ਰਵਿੰਦਰ ਕੁਮਾਰ, ਡਾ. ਬਲਬੀਰ ਸਿੰਘ, ਡਾ. ਗਗਨਦੀਪ ਗਾਹਲੇ, ਡਾ. ਪਰਮਬੀਰ ਸਿੰਘ ਮੱਲ੍ਹੀ, ਸ਼੍ਰੀ ਪ੍ਰਵੀਨ ਪੁਰੀ, ਸ. ਹਰਵਿੰਦਰ ਸਿੰਘ ਤੋਂ ਇਲਾਵਾ ਹੋਰ ਟੀਮ ਮੈਂਬਰ ਅਤੇ ਪਤਵੰਤੇ ਮੌਜੂਦ ਸਨ।



