Breaking NewsNews
Trending

ਪਾਵਨ ਵਾਲਮੀਕੀ ਧੂਣਾ ਸਾਹਿਬ ਟਰਸਟ ਤੋਂ ਸਤਿਗੁਰੂ ਮਲਕੀਤ ਨਾਥ ਜੀ ਦੀ ਰਹਿਨੁਮਾਈ ਹੇਠ ਪਵਨ ਕੁਮਾਰ ਪੰਮੂ ਬਣੇ ਮੁੱਖ ਬੁਲਾਰਾ ਪੰਜਾਬ ਪ੍ਰਧਾਨ

ਅੰਮ੍ਰਿਤਸਰ, 27 ਅਪ੍ਰੈਲ 2026 (ਸੁਖਬੀਰ ਸਿੰਘ)

ਅਜ ਪਾਵਨ ਵਾਲਮੀਕਿ ਤੀਰਥ ਧੂਣਾ ਸਾਹਿਬ ਟਰਸਟ ਤੋਂ ਸਤਿਗੁਰ ਮਲਕੀਤ ਨਾਥ ਜੀ ਦੀ ਰਹਿਨੁਮਾਈ ਅਤੇ ਟਰਸਟ ਦੇ ਚੇਅਰਮੈਨ ਸ੍ਰੀ ਓਮ ਪ੍ਰਕਾਸ਼ ਗੱਬਰ ਜੀ ਦੀ ਦੇਖਰੇਖ ਹੇਠ ਪਵਨ ਕੁਮਾਰ ਪੰਮੂ ਨੂੰ ਪਾਵਨ ਵਾਲਮੀਕੀ ਤੀਰਥ ਧੂਣਾ ਸਾਹਿਬ  ਟਰਸਟ ਦਾ ਮੁੱਖ ਬੁਲਾਰਾ ਪੰਜਾਬ ਨਿਯੁਕਤ ਕੀਤਾ ਗਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਵ ਨਿਯੁਕਤ ਪ੍ਰਧਾਨ ਪਵਨ ਕੁਮਾਰ  ਪੰਮੂ ਨੇ ਕਿਹਾ ਕਿ ਜੋ ਜਿੰਮੇਵਾਰੀ ਮੈਨੂੰ ਸੰਤਾਂ ਵੱਲੋਂ ਅੱਜ ਮਿਲੀ ਹੈ ਉਸ ਜਿੰਮੇਵਾਰੀ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ। ਜੇਕਰ  ਲੋੜ ਪੈਂਦੀ ਹੈ ਤਾਂ ਮੈਂ ਟਰਸਟ ਵਾਸਤੇ ਆਪਣਾ ਸਿਰ ਵੀ ਕਲਮ ਕਰਵਾਉਣ ਲਈ ਤਿਆਰ ਰਹਾਂਗਾ।

ਪਵਨ ਕੁਮਾਰ  ਪੰਮੂ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਨੇ ਟਰਸਟ ਵਿੱਚ ਵਾਧਾ ਕਰਕੇ ਅੱਜ ਹਾਜਰੀ ਲਗਵਾਈ ਅਤੇ ਸੰਤ ਮਲਕੀਤ ਨਾਥ ਜੀ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਓਮ ਪ੍ਰਕਾਸ਼ ਜੀ ਗੱਬਰ ਵੱਲੋਂ ਪਵਨ ਕੁਮਾਰ ਨੂੰ ਨਿਯੁਕਤੀ ਪੱਤਰ ਦਿੱਤਾ ਗਿਆ ਅਤੇ ਸਤਿਗੁਰ ਮਲਕੀਤ ਨਾਥ ਜੀ ਵੱਲੋਂ ਭਰਪੂਰ ਥਾਪੜਾ ਮਿਲਿਆ ।

ਇਸ ਮੌਕੇ ਧੂਣਾ ਸਾਹਿਬ ਟਰਸਟ ਦੇ ਯੂਥ ਪੰਜਾਬ ਪ੍ਰਧਾਨ ਬਿੱਟੂ ਪਹਿਲਵਾਨ ,ਮੁੱਖ ਬੁਲਾਰੇ ਪੰਜਾਬ  ਦਵਿੰਦਰ ਪਹਿਲਵਾਨ, ਟਰਸਟ ਦੇ ਪ੍ਰੈਸ ਸਕੱਤਰ ਅਸ਼ੋਕ ਮਲਹੋਤਰਾ, ਵੁਮਨ ਸੈਲ ਦੇ ਪੰਜਾਬ ਪ੍ਰਧਾਨ ਸ੍ਰੀਮਤੀ ਰੂਪ ਕੌਰ ਅਤੇ ਦਰਜਨਾਂ ਦੀ ਗਿਣਤੀ ਵਿੱਚ ਪਹੁੰਚੇ ਨੌਜਵਾਨਾਂ ਵੱਲੋਂ ਹਾਜ਼ਰੀ ਲਗਵਾਈ ਗਈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button