
ਅੰਮ੍ਰਿਤਸਰ,01 ਮਈ 2026 (ਸੁਖਬੀਰ ਸਿੰਘ)
ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਅਤੇ ਸੂਬਾ ਪ੍ਰਧਾਨ ਅਨੁਜ ਖੇਮਕਾ ਨੇ ਮਜ਼ਦੂਰ ਦਿਵਸ ਉਪਰ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਹੋਇਆਂ ਸਾਰੇ ਮਜ਼ਦੂਰ ਵਰਗ ਨੂੰ ਮਜ਼ਦੂਰ ਦਿਵਸ ਦੇ ਮੌਕੇ ਤੇ ਵਧਾਈ ਦਿੰਦੇਆਂ ਆਖਿਆਂ ਕੀ 1 ਮਈ ਦਾ ਦਿਨ ਜਿਸ ਨੂੰ ਆਮ ਤੌਰ ਤੇ ਲੇਬਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ।ਇਹ ਦਿਨ ਮਿਹਨਤ ਕਸ਼ ਮਜ਼ਦੂਰਾਂ ਦੀ ਮਿਹਨਤ ਅਤੇ ਸਮਰਪਣ ਨੂੰ ਮਾਨ ਦੇਣ ਦਾ ਦਿਨ ਹੈ।ਜੋ ਬਿਨਾਂ ਕਿਸੇ ਥਕਾਵਟ ਦੇ ਸਮਾਜ,ਦੇਸ਼ ਅਤੇ ਦੁਨੀਆ ਦੀ ਪ੍ਰਗਤੀ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ।ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਸਮਾਜ ਦੀ ਅਸਲੀ ਤਾਕਤ ਮਜ਼ਦੂਰ ਹੀ ਹੁੰਦੇ ਹਨ।ਮਜ਼ਦੂਰਾਂ ਤੋਂ ਬਿਨਾਂ ਸਾਡਾ ਸਮਾਜ ਅੱਗੇ ਨਹੀਂ ਵਧ ਸਕਦਾ।
ਡਿੰਪੀ ਚੌਹਾਨ ਨੇ ਕਿਹਾ ਕਿ ਸਰਕਾਰਾਂ ਵੀ ਕਮਜ਼ੋਰ ਮਜ਼ਦੂਰ ਵਰਗ ਅਤੇ ਉਹਨਾਂ ਦੇ ਪਰਿਵਾਰਾਂ ਲਈ ਮੁਹੱਲਾ ਕਲੀਨਿਕ, ਸਰਕਾਰੀ ਸਿਹਤ ਸੇਵਾਵਾਂ ਵਿੱਚ ਮੁਫਤ ਇਲਾਜ, ਸਰਕਾਰੀ ਸਕੂਲਾਂ ਵਿੱਚ ਮਜ਼ਦੂਰਾਂ ਦੇ ਬੱਚਿਆਂ ਲਈ ਪੜ੍ਹਾਈ ਦੇ ਬੇਹਤਰ ਮੌਕੇ ਆਦਿ ਦੇਣ ਦੀਆਂ ਕਲਿਆਣਕਾਰੀ ਯੋਜਨਾਵਾਂ ਸਮੇਂ ਸਮੇਂ ਤੇ ਚਲਾਂਦੀਆਂ ਰਹਿੰਦੀਆਂ ਹਨ,ਪਰ ਉਹ ਯੋਜਨਾਵਾਂ ਵੀ ਮਜ਼ਦੂਰਾਂ ਤੱਕ ਨਹੀਂ ਪਹੁੰਚ ਪਾਂਦੀਆਂ।ਉਹਨਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲੇਬਰ ਡੇ ਦੇ ਦਿਨ ਲੋਕ ਉਹਨਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਵਿਸ਼ੇਸ਼ ਸਨਮਾਨ ਦੇਣ ਅਤੇ ਇਹ ਜਰੂਰੀ ਕਰਨ ਕੀ ਮਜ਼ਦੂਰ ਦੀ ਮਜ਼ਦੂਰੀ ਉਸਦਾ ਪਸੀਨਾ ਛੁੱਟਣ ਤੋਂ ਪਹਿਲਾਂ ਹੀ ਉਸ ਦੀ ਜੇਬ ਵਿੱਚ ਹੋਵੇ।ਇਸ ਮੌਕੇ ਤੇ ਕੌਮੀ ਜਨਰਲ ਸਕੱਤਰ ਸੰਜੀਵ ਮਹਿਤਾ, ਸੰਦੀਪ ਸੱਘਰ, ਰਮਨ ਲੂਥਰਾ ਅਤੇ ਹੋਰ ਵੀ ਆਗੂ ਮੌਜੂਦ ਸਨ।


