Breaking NewsNews
Trending

ਕਸ਼ਯਪ ਮਹਿਰਾ ਸਮਾਜ ਦੇ ਵਫ਼ਦ ਨੇ ਡਿਪਟੀ ਸਪੀਕਰ ਨੂੰ ਦਿੱਤਾ ਮੰਗ ਪੱਤਰ —- ਰਾਜਾ

ਅੰਮ੍ਰਿਤਸਰ, 20 ਜੁਲਾਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਅੱਜ ਕਸ਼ਯਪ ਮਹਿਰਾ ਸਮਾਜ ਦਾ ਇੱਕ ਵਫਦ ਸਮਾਜ ਦੇ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਹਰਜਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜਸ਼ੰਕਰ ਤੋਂ ਮੌਜੂਦਾ MLA ਸਰਦਾਰ ਜੈ ਕ੍ਰਿਸ਼ਨ ਸਿੰਘ ਰੋੜੀ ਜੀ ਨੂੰ ਮਿਲਿਆ ਇਸ ਮੌਕੇ ਹਰਜਿੰਦਰ ਸਿੰਘ ਰਾਜਾ ਨੇ ਡਿਪਟੀ ਸਪੀਕਰ ਸਾਹਿਬ ਨੂੰ ਦੱਸਿਆ ਕਿ ਸਾਡੇ ਕਸ਼ਯਪ ਮਹਿਰਾ ਸਮਾਜ ਦੀ ਪੰਜਾਬ ਦੇ ਵਿੱਚ 40 ਲੱਖ ਦੇ ਕਰੀਬ ਜਨਸੰਖਿਆ ਹੈ ਜਿਸ ਹਿਸਾਬ ਨਾਲ ਸਾਡੀ 16% ਆਬਾਦੀ ਪੰਜਾਬ ਦੇ ਵਿੱਚ ਹੈ ਅਤੇ ਇੰਨੀ ਵੱਡੀ ਜਨਸੰਖਿਆ ਵਾਲਾ ਭਾਈਚਾਰਾ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਅਤੇ ਇਸ ਦੇ ਨਾਲ ਹੀ ਇਹ ਭਾਈਚਾਰਾ ਓਬੀਸੀ ਸ਼੍ਰੇਣੀ ਵਿੱਚ ਆਉਂਦਾ ਹੈ ਰਾਜਾ ਨੇ ਕਿਹਾ ਕਿ ਪਿਛਲੀਆਂ  ਸਰਕਾਰਾਂ ਨੇ ਸਾਡੇ ਸਮਾਜ ਨੂੰ ਅਣਗੌਲਿਆਂ ਕਰਦੇ ਹੋਏ ਰਾਜਨੀਤੀ ਵਿੱਚ ਅਤੇ ਪਾਰਟੀ ਵਿੱਚ ਕਿਸੇ ਵੀ ਤਰ੍ਹਾਂ ਦਾ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਪਰ ਹੁਣ ਜਿਸ ਤਰ੍ਹਾਂ ਪੰਜਾਬ ਵਿੱਚਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਜਿਸ ਤਰ੍ਹਾਂ ਹਰੇਕ ਭਾਈਚਾਰੇ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਉਹਨਾਂ ਦੇ ਵੈਲਫੇਅਰ ਬੋਰਡ ਬਣਾ ਰਹੇ ਹਨ ਇਸ ਤੋਂ ਸਾਡੇ ਕਸ਼ਯਪ ਮਹਿਰਾ ਸਮਾਜ ਨੂੰ ਵੀ ਇੱਕ ਆਸ ਦੀ ਕਿਰਨ ਜਾਗੀ ਹ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਆਪਣੀ ਨੇਕ ਨੀਅਤ ਅਤੇ ਸਰਬ ਸਾਂਝੀਵਾਲਤਾ ਦਾ ਸਬੂਤ ਦਿੰਦੇ ਹੋਏ ਸਾਰੇ ਭਾਈਚਾਰਿਆਂ ਨੂੰ ਮਾਣ ਸਤਿਕਾਰ ਦੇ ਰਹੀ ਹੈ ਸਾਨੂੰ ਵੀ ਪੰਜਾਬ ਸਰਕਾਰ ਤੋਂ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੋਂ ਇਹ ਆਸ ਬੱਝ ਗਈ ਹੈ ਕਿ ਉਹਨਾਂ ਦਾ ਧਿਆਨ ਜਲਦੀ ਹੀ ਸਾਡੇ ਇੰਨੇ ਵੱਡੇ ਜਨਸੰਖਿਆ ਵਾਲੇ ਭਾਈਚਾਰੇ ਵੱਲ ਜਰੂਰ ਜਾਵੇਗਾ ਉਹਨਾਂ ਵੱਲੋਂ ਸਾਡੇ ਸਮਾਜ ਨੂੰ ਮਾਣ ਸਤਿਕਾਰ ਦਿੰਦੇ ਹੋਏ ਕਸ਼ਯਪ ਮਹਿਰਾ ਵੈਲਫੇਅਰ ਬੋਰਡ ਜਲਦੀ ਤੋਂ ਜਲਦੀ ਬਣਾਇਆ ਜਾਵੇਗਾ ਇਸ ਮੌਕੇ ਡਿਪਟੀ ਸਪੀਕਰ ਸਾਹਿਬ ਨੇ ਆਏ ਹੋਏ ਮਹਿਰਾ ਸਮਾਜ ਦੇ ਸਾਰੇ ਹੀ ਨੁਮਾਇੰਦਿਆਂ ਨੂੰ ਇਹ ਵਿਸ਼ਵਾਸ ਦਵਾਇਆ ਕਿ ਮੈਂ ਜਲਦੀ ਹੀ ਤੁਹਾਡੀ ਇਹ ਮੰਗ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਪਾਰਟੀ ਹਾਈ ਕਮਾਂਡ ਤੱਕ ਲੈ ਕੇ ਜਾਵਾਂਗਾ ਅਤੇ ਕਸ਼ਯਪ ਮਹਿਰਾ ਸਮਾਜ ਦਾ ਵੈਲਫੇਅਰ ਬੋਰਡ ਬਣਾਉਣ ਲਈ ਪੂਰਾ ਯਤਨ ਕਰਾਂਗਾ ਇਸ ਮੌਕੇ ਕਸ਼ਯਪ ਮਹਿਰਾ ਵਫਦ ਵੱਲੋਂ ਡਿਪਟੀ ਸਪੀਕਰ ਸਾਹਿਬ ਨੂੰ ਸਰੋਪਾਓ ਅਤੇ ਬਾਬਾ ਹਿੰਮਤ ਸਿੰਘ ਜੀ ਦੇ ਸਰੂਪ ਨਾਲ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਸਿੰਘ ਸਫਰ ,ਪਰਮਜੀਤ ਸਿੰਘ ਕਾਰਾਂ ਵਾਲੇ, ਬਲਦੇਵ ਸਿੰਘ ਪ੍ਰਧਾਨ, ਸੁਖਦੇਵ ਰਾਜ ਪਹਿਲਵਾਨ, ਸੁਰਿੰਦਰ ਭੰਗਲ ਗੜਸ਼ੰਕਰ, ਹਰਬੰਸ ਲਾਲ  ਗੜਸ਼ੰਕਰ, ਕੈਪਟਨ ਹਰਜੀਤ ਸਿੰਘ, ਕੁਲਦੀਪ ਰਾਜ ਪ੍ਰਧਾਨ, ਹਰਜੀਤ ਸਿੰਘ ਮਜਾਰੀ, ਹਰਦੀਪ ਸਿੰਘ ਸੰਘਾ ਆਦਿ ਸਾਥੀ ਵੀ ਹਾਜ਼ਰ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button